ਕਸ਼ਮੀਰ ‘ਚ ਸੇਬ ਲੈਣ ਗਏ ਟਰੱਕ ਡਰਾਇਵਰਾਂ ‘ਤੇ ਅਤਿਵਾਦੀ ਹਮਲਾ, 2 ਡਰਾਇਵਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਸੁਧਰਦੇ ਹਾਲਾਤ ਤੋਂ ਪ੍ਰਸ਼ਾਨ ਅਤਿਵਾਦੀਆਂ ਨੇ ਵੀਰਵਾਰ ਨੂੰ ਸ਼ੋਪੀਆ ‘ਚ...

Truck Driver

ਸ਼੍ਰੀਨਗਰ: ਕਸ਼ਮੀਰ ਦੇ ਸੁਧਰਦੇ ਹਾਲਾਤ ਤੋਂ ਪ੍ਰਸ਼ਾਨ ਅਤਿਵਾਦੀਆਂ ਨੇ ਵੀਰਵਾਰ ਨੂੰ ਸ਼ੋਪੀਆ ‘ਚ ਹਮਲਾ ਕਰਕੇ ਸੇਬ ਲੈਣ ਆਏ ਦੋ ਟਰੱਕ ਡਰਾਇਵਰਾਂ ਦਾ ਕਤਲ ਕਰ ਦਿੱਤਾ ਹੈ। ਹਮਲੇ ‘ਚ ਇਕ ਹੋਰ ਡਰਾਇਵਰ ਵੀ ਜ਼ਖ਼ਮੀ ਹੋਇਆ ਹੈ ਅਤੇ ਇਕ ਲਾਪਤਾ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਤਿਵਾਦੀਆਂ ਨੇ ਦੋ ਟਰੱਕਾਂ ਅਤੇ ਇਕ ਲੋਡ ਕੈਰਿਅਰ ਨੂੰ ਅੱਗ ਲਗਾ ਦਿੱਤੀ। ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਫ਼ੜਨ ਲਈ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।

ਇਸ ‘ਚ ਪੁਲਿਸ ਨੇ ਰਾਸ਼ਟਰੀ ਰਾਜਮਾਰਗ ਅਤੇ ਦੱਖਣੀ ਕਸ਼ਮੀਰ ਦੇ ਨੇੜਲੇ ਇਲਾਕਿਆਂ ਵਿਚ ਸੇਬ ਲੈਣ ਗਏ ਡਰਾਇਵਰਾਂ ਨੂੰ ਉਨ੍ਹਾਂ ਦੇ ਵਾਹਨਾਂ ਸਮੇਤ ਨੇੜਲੇ ਸੁਰੱਖਿਅਤ ਥਾਵਾਂ 'ਤੇ ਸ਼ਿਫ਼ਟ ਕਰ ਦਿੱਤਾ ਗਿਆ ਹੈ। ਦੱਸ ਦਈਏ ਗਿ ਪਿਛਲੇ 15 ਦਿਨਾਂ ਵਿਚ ਹੋਰ ਰਾਜਾਂ ਦੇ ਟਰੱਕ ਡਰਾਇਵਰਾਂ ਅਤੇ ਸੇਬ ਵਪਾਰੀਆਂ ਉਤੇ ਤੀਜਾ ਅਤਿਵਾਦੀ ਹਮਲਾ ਹੈ। ਰਾਜ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ੋਪੀਆ ਦੇ ਚਿਤਰੀਗ੍ਰਾਮ ਵਿਚ ਅਤਿਵਾਦੀਆਂ ਨੇ ਹਰਿਆਣਾ, ਪੰਜਾਬ, ਰਾਜਸਥਾਨ ਦੇ ਟਰੱਕਾਂ ਨੂੰ ਰੋਕ ਕੇ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ।

ਇਸ ਵਿਚ ਦੋ ਟਰੱਕ ਡਰਾਇਵਰਾਂ ਦੀ ਮੌਤ ਹੋ ਗਈ। ਮਾਰੇ ਗਏ ਦੋ ਟਰੱਕ ਡਰਾਇਵਰਾਂ ਵਿਚ ਇਕ ਦੀ ਪਹਿਚਾਣ ਇਲਿਆਸ ਖ਼ਾਨ ਪੁੱਤਰ ਨਜਰ ਖਾਨ ਨਿਵਾਸੀ ਅਲਵਰ ਰਾਜਸਥਾਨ ਦੇ ਰੂਪ ਵਿਚ ਹੋਈ ਹੈ। ਸੂਤਰਾਂ ਅਨੁਸਾਰ ਦੂਜਾ ਡਰਾਇਵਰ ਵੀ ਰਾਜਸਥਾਨ ਦਾ ਰਹਿਣ ਵਾਲਾ ਹੈ। ਉਥੇ, ਜਖ਼ਮੀ ਟਰੱਕ ਡਰਾਇਵਰ ਜੀਵਨ ਸਿੰਘ ਨਿਵਾਸੀ ਗੁਰਦਾਸਪੁਰ ਪੰਜਾਬ ਦਾ ਰਹਿਣ ਵਾਲਾ ਹੈ।

ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਦਾ ਨਿਸ਼ਾਨਾ ਬਣੇ ਟਰੱਕ ਚਾਲਕ ਬਿਨਾ ਸੁਰੱਖਿਆ ਬਲਾਂ  ਨੂੰ ਸੂਚਿਤ ਕੀਤੇ ਸ਼ੋਪੀਆਂ ਦੇ ਨੇੜਲੇ ਇਲਾਕੇ ਜੈਨਪੋਰਾ ਵਿਚ ਹਨੇਰਾ ਹੋਣ ਤੋਂ ਬਾਅਦ ਅਪਣੇ ਵਾਹਨ ਲੈ ਕੇ ਆ ਗਏ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜੀ ਪਰ ਉਦੋਂ ਤੱਕ ਅਤਿਵਾਦੀ ਉਥੋਂ ਭੱਜ ਗਏ ਸੀ। ਪੁਲਿਸ ਨੇ ਜਖ਼ਮੀ ਟਰੱਕ ਚਾਲਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਉਥੇ ਦੋ ਟਰੱਕ ਚਾਲਕਾਂ ਨੇ ਕਿਸੇ ਤਰ੍ਹਾਂ ਭੱਜ ਕੇ ਅਪਣੀ ਜਾਨ ਬਚਾਈ।