ਗ੍ਰੈਜੂਏਸ਼ਨ ਪਾਸ ਲਈ ਇਸ ਬੈਂਕ 'ਚ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ
ਇਹ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ 26 ਅਕਤੂਬਰ, 2020 ਤੋਂ ਮੁੜ ਤੋਂ ਖੁੱਲ੍ਹਣ ਜਾ ਰਹੀ ਹੈ।
IBPS
ਨਵੀਂ ਦਿੱਲੀ: ਇੰਸਟੀਟਿਊਟ ਆਫ ਬੈਕਿੰਗ ਪਰਸਨਲ ਸਿਲੈਕਸ਼ਨ ਵਲੋਂ ਖੇਤਰੀ ਪੇਂਡੂ ਬੈਂਕਾਂ 'ਚ 8424 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਮੁੜ ਤੋਂ ਓਪਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰ IBPS ਐਪਲੀਕੇਸ਼ਨ ਪੋਰਟਲ ਤੇ ਜਾ ਕੇ ਤੇ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਹ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ 26 ਅਕਤੂਬਰ, 2020 ਤੋਂ ਮੁੜ ਤੋਂ ਖੁੱਲ੍ਹਣ ਜਾ ਰਹੀ ਹੈ।
ਅਹੁਦਿਆਂ ਦਾ ਵਿਵਰਣ
ਕੁੱਲ ਅਹੁਦੇ -8424
9638 ਆਫਿਸ ਅਸਿਸਟੈਂਟ
ਅਫਸਰ ਸਕੇਲ 1,2,3 ਦੇ ਅਹੁਦਿਆਂ ਲਈ ਭਰਤੀ ਲਈ ਨੋਟੀਫਿਕੇਸ਼ਨ 30 ਜੂਨ, 2020 ਨੂੰ ਜਾਰੀ ਕੀਤਾ ਸੀ। ਇਸ ਭਰਤੀ ਦੇ ਅੰਤਰਗਤ 8424 ਆਫਿਸ ਅਸਿਸਟੈਂਟ ਅਤੇ ਅਫਸਰ ਸਕੇਲ 1 ਦੇ ਅਹੁਦਿਆਂ ਲਈ ਐਪਲੀਕੇਸ਼ਨ ਵਿੰਡੋ ਫਿਰ ਤੋਂ ਖੋਲੀ ਜਾ ਰਹੀ ਹੈ।
ਇੰਝ ਕਰੋ ਅਪਲਾਈ
ਇੱਛੁਕ ਉਮੀਦਵਾਰ IBPS ਐਪਲੀਕੇਸ਼ਨ ਪੋਰਟਲ ibpsonline.ibps.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।