ਕੇਜਰੀਵਾਲ ਸਰਕਾਰ ਨੇ Delhi 'ਚ ਸ਼ੁਰੂ ਕੀਤੇ ਹਾਈਟੈੱਕ ਮੁਹੱਲਾ ਕਲੀਨਿਕ, ਮੁਫ਼ਤ ਹੋ ਰਿਹਾ ਹੈ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾ ਕੋਈ ਪਰਚੀ ਫ਼ੀਸ, ਨਾ ਇਲਾਜ ਲਈ ਇਕ ਵੀ ਪੈਸਾ ਦੇਣਾ ਪੈਂਦਾ, ਮੁਫ਼ਤ ਦਵਾਈਆਂ ਤੇ ਇਲਾਜ 

Kejriwal government launches high-tech Mohalla Clinic in Delhi

ਨਵੀਂ ਦਿੱਲੀ (ਸ਼ੈਸ਼ਵ ਨਾਗਰਾ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਦੇਣ ਲਈ ਵੱਖ-ਵੱਖ ਪ੍ਰਬੰਧ ਕੀਤੇ ਹਨ ਤੇ ਇਸ ਵਿਚਕਾਰ ਉਹਨਾਂ ਨੇ ਹਰ ਜਗ੍ਹਾ ਮੁਹੱਲਾ ਕਲੀਨਿਕ ਵੀ ਖੁਲਵਾਏ ਹਨ। ਇਹਨਾਂ ਮੁਹੱਲਾ ਕਲੀਨਿਕਸ ਦੀ ਸਪੋਕਸਮੈਨ ਵੱਲੋਂ ਗਰਾਊਂਡ ਰਿਪੋਰਟ ਕੀਤੀ ਗਈ। ਇਸ ਮੁਹੱਲਾ ਕਲੀਨਿਕ ਨੂੰ ਇਕ ਕੰਨਟੇਨਰ ਤੋਂ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਜੋ ਸਮਾਨ ਹੈ ਉਹ ਵਧੀਆ ਕੁਆਲਿਟੀ ਦਾ ਵਰਤਿਆ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਉੱਥੇ ਕੰਮ ਕਰਨ ਵਿਚ ਕੋਈ ਦਿੱਕਤ ਨਾ ਆਵੇ।

ਇਸ ਮੁਹੱਲਾ ਕਲੀਨਿਕ ਨੂੰ 12 ਅਕਤੂਬਰ ਨੂੰ ਹੀ ਸ਼ੁਰੂ ਕੀਤਾ ਗਿਆ ਹੈ। ਇਸ ਮੁਹੱਲਾ ਕਲੀਨਿਕ ਵਿਚ ਇਕ ਪਾਸੇ ਡਾਕਟਰਾਂ ਲਈ ਕੈਬਿਨ ਬਣਾਏ ਗਏ ਹਨ ਤੇ ਦੂਜੇ ਪਾਸੇ ਫਾਰਮੈਸੀ ਬਣਾਈ ਗਈ ਹੈ ਜਿਸ ਵਿਚ ਲੋੜਵੰਦਾਂ ਜਾਂ ਬਿਮਾਰਾਂ ਨੂੰ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਤੇ ਜੇ ਕੋਈ ਦਵਾਈ ਉੱਥੇ ਨਾ ਵੀ ਮੌਜੂਦ ਹੋਵੇ ਤਾਂ ਉਸ ਬਾਰੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਤੇ ਅਗਲੇ ਹੀ ਦਿਨ ਉਹ ਦਵਾਈ ਮੁਹੱਲਾ ਕਲੀਨਿਕ ਵਿਚ ਪਹੁੰਚਾ ਦਿੱਤੀ ਜਾਂਦੀ ਹੈ। ਮੁਹੱਲਾ ਕਲੀਨਿਕ ਵਿਚ ਸੇਵਾ ਨਿਭਾ ਰਹੀ ਇਕ ਨਰਸ ਨੇ ਦੱਸਿਆ ਕਿ ਉਸ ਕੋਲ ਇਕ ਦਿਨ ਵਿਚ 100 ਤੋਂ ਜ਼ਿਆਦਾ ਮਰੀਜ਼ ਆ ਜਾਂਦੇ ਹਨ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ।

ਉਹਨਾਂ ਕਿਹਾ ਕਿ ਜੋ ਸਮਾਨ ਜਿਵੇਂ ਮਰੀਜ਼ਾ ਦੇ ਬੈਠਣ ਲਈ ਕੁਰਸੀਆਂ ਜਾਂ ਮੇਜ਼ ਆਦਿ ਲਈ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਸੀ ਉਸ ਲਈ ਉਹਨਾਂ ਨੇ ਸਾਨੂੰ 2-3 ਦਿਨਾਂ ਵਿਚ ਸਮਾਨ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਲੋਕਾਂ ਦਾ ਵੀ ਕਹਿਣਾ ਹੈ ਕਿ ਉਹ ਸਰਕਾਰ ਦੇ ਇਨਾਂ ਉਪਰਾਲਿਆਂ ਤੋਂ ਖੁਸ਼ ਹਨ ਕਿਉਂਕਿ ਪਹਿਲਾਂ ਉਹਨਾਂ ਨੂੰ ਪੈਸੇ ਦੇ ਕੇ ਇਲਾਜ ਕਰਵਾਉਣਾ ਪੈਂਦਾ ਸੀ ਪਰ ਜਦੋਂ ਤੋਂ ਇਹ ਕਲੀਨਿਕ ਬਣਿਆ ਹੈ ਉਹ ਮੁਫ਼ਤ ਵਿਚ ਦਵਾਈ ਲੈ ਰਹੇ ਹਨ।