ਬਰੇਲੀ 'ਚ ਅੰਮ੍ਰਿਤ ਸਰੋਵਰ 'ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ  

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨਾਂ ਬੱਚਿਆਂ ਨੂੰ ਝੀਲ 'ਚੋਂ ਬਾਹਰ ਕੱਢ ਕੇ ਬਰੇਲੀ ਦੇ ਸਥਾਨਕ ਮੈਡੀਕਲ ਕਾਲਜ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Three children died due to drowning in Amrit Sarovar in Bareilly

 

ਬਰੇਲੀ - ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਅੰਮ੍ਰਿਤ ਸਰੋਵਰ ਵਿਚ ਨਹਾਉਂਦੇ ਸਮੇਂ ਤਿੰਨ ਬੱਚੇ ਡੁੱਬ ਗਏ।  ਬਰੇਲੀ ਦੇ ਵਧੀਕ ਜ਼ਿਲ੍ਹਾ ਅਧਿਕਾਰੀ ਸੰਤੋਸ਼ ਬਹਾਦਰ ਸਿੰਘ ਨੇ ਦੱਸਿਆ ਕਿ ਭੋਜੀਪੁਰਾ ਥਾਣੇ ਦੀ ਨਵਾਬਗੰਜ ਤਹਿਸੀਲ ਅਧੀਨ ਪੈਂਦੇ ਪਿੰਡ ਮਿਲਕ ਅਲੀਗੰਜ ਵਿਚ ਤਿੰਨ ਮਜ਼ਦੂਰ ਖੇਤਾਂ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦੇ ਬੱਚੇ ਖਾਣਾ ਲੈ ਕੇ ਖੇਤ ਗਏ ਸਨ। 

ਉਹਨਾਂ ਨੇ ਦੱਸਿਆ ਕਿ ਖੇਤ ਤੋਂ ਵਾਪਸ ਆਉਂਦੇ ਸਮੇਂ ਤਿੰਨ ਬੱਚੇ ਅਸ਼ੀਸ਼ (8), ਸੁਮਿਤ (7) ਅਤੇ ਲਵ ਸਾਗਰ (7) ਰਸਤੇ ਵਿਚ ਅੰਮ੍ਰਿਤ ਸਰੋਵਰ ਵਿਚ ਨਹਾਉਣ ਲੱਗੇ ਅਤੇ ਇਸ ਦੌਰਾਨ ਉਹ ਡੂੰਘੇ ਚਲੇ ਗਏ ਅਤੇ ਤਿੰਨੋਂ ਇਕ ਦੂਜੇ ਨੂੰ ਬਚਾਉਂਦੇ ਹੋਏ ਡੁੱਬ ਗਏ। ਉਸ ਨੇ ਦੱਸਿਆ ਕਿ ਆਸ-ਪਾਸ ਬੱਕਰੀਆਂ ਚਾਰ ਰਹੇ ਲੋਕਾਂ ਨੇ ਬੱਚਿਆਂ ਦੇ ਡੁੱਬਣ ਦੀ ਸੂਚਨਾ ਪਿੰਡ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਤੁਰੰਤ ਉੱਥੇ ਪਹੁੰਚ ਕੇ ਤਿੰਨਾਂ ਬੱਚਿਆਂ ਨੂੰ ਝੀਲ 'ਚੋਂ ਬਾਹਰ ਕੱਢ ਕੇ ਬਰੇਲੀ ਦੇ ਸਥਾਨਕ ਮੈਡੀਕਲ ਕਾਲਜ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਸ ਨੇ ਦੱਸਿਆ ਕਿ ਆਸ-ਪਾਸ ਬੱਕਰੀਆਂ ਚਾਰ ਰਹੇ ਲੋਕਾਂ ਨੇ ਬੱਚਿਆਂ ਦੇ ਡੁੱਬਣ ਦੀ ਸੂਚਨਾ ਪਿੰਡ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੇ ਤੁਰੰਤ ਉੱਥੇ ਪਹੁੰਚ ਕੇ ਤਿੰਨਾਂ ਬੱਚਿਆਂ ਨੂੰ ਝੀਲ 'ਚੋਂ ਬਾਹਰ ਕੱਢ ਕੇ ਬਰੇਲੀ ਦੇ ਸਥਾਨਕ ਮੈਡੀਕਲ ਕਾਲਜ 'ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।