Storm Dana News: ‘ਦਾਨਾ’ ਤੂਫਾਨ ਨੇ ਮਚਾਈ ਤਬਾਹੀ, 20KM ਦੀ ਰਫਤਾਰ, ਭਾਰੀ ਮੀਂਹ, ਉਖਾੜੇ ਦਰੱਖਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Storm Dana News: ਕੋਲਕਾਤਾ ਹਵਾਈ ਅੱਡਾ ਕੀਤਾ ਬੰਦ; 7 ਰਾਜਾਂ 'ਤੇ ਪ੍ਰਭਾਵ

Storm 'Dana' wreaked havoc News

Storm 'Dana' wreaked havoc News: ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਚੱਕਰਵਾਤੀ ਤੂਫਾਨ 'ਦਾਨਾ' ਉੜੀਸਾ ਦੇ ਤੱਟ 'ਤੇ ਟਕਰਾ ਗਿਆ।  ਫਿਲਹਾਲ ਓਡੀਸ਼ਾ ਅਤੇ ਪੱਛਮੀ ਬੰਗਾਲ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਤੇਜ਼ ਹਵਾਵਾਂ ਚੱਲ ਰਹੀਆਂ ਹਨ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ‘ਦਾਨਾ’ ਦਾ ਲੈਂਡਫਾਲ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਆਈਐਮਡੀ ਦੇ ਅਨੁਸਾਰ, ਲੈਂਡਫਾਲ ਤੋਂ ਪਹਿਲਾਂ, ਤੂਫਾਨ ਛੇ ਘੰਟਿਆਂ ਵਿੱਚ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਉੱਤਰ-ਪੱਛਮ ਵੱਲ ਵਧਿਆ। ਇਹ ਕਰੀਬ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨਾਲ ਕੇਂਦਰਪਾੜਾ ਜ਼ਿਲੇ ਦੇ ਭੀਤਰਕਨਿਕਾ ਅਤੇ ਭਦਰਕ ਜ਼ਿਲ੍ਹੇ ਦੇ ਧਾਮਰਾ ਵਿਚਕਾਰ ਤੱਟ 'ਤੇ ਪਹੁੰਚਿਆ। ਤੂਫਾਨ ਕਾਰਨ ਧਾਮਰਾ ਸਮੇਤ ਕਈ ਇਲਾਕਿਆਂ 'ਚ ਦਰੱਖਤ ਉਖੜ ਗਏ। ਤੂਫਾਨ ਦਾ ਅਸਰ ਪੱਛਮੀ ਬੰਗਾਲ 'ਤੇ ਵੀ ਪੈ ਰਿਹਾ ਹੈ।

‘ਦਾਨਾ’ ਦੇ ਆਉਣ ਤੋਂ ਬਾਅਦ ਓਡੀਸ਼ਾ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਜਾਰੀ ਹੈ। ਇਸ ਕਾਰਨ ਕਈ ਇਲਾਕਿਆਂ ‘ਚ ਦਰੱਖਤ ਉਖੜ ਗਏ ਹਨ। ਸੜਕਾਂ ਦਾ ਵੀ ਨੁਕਸਾਨ ਹੋਇਆ ਹੈ। ‘ਦਾਨਾ’ ਦਾ ਅਸਰ ਪੱਛਮੀ ਬੰਗਾਲ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਸਵੇਰੇ ਜਦੋਂ ਚੱਕਰਵਾਤੀ ਤੂਫਾਨ ‘ਦਾਨਾ’ ਓਡੀਸ਼ਾ ਦੇ ਤੱਟ ਨਾਲ ਟਕਰਾਇਆ ਤਾਂ ਇਸ ਦੀ ਰਫਤਾਰ 120 ਕਿਲੋਮੀਟਰ ਪ੍ਰਤੀ ਘੰਟਾ ਸੀ।

ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਨੂੰ ਵੀਰਵਾਰ ਸ਼ਾਮ 6 ਵਜੇ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਾਨਾ ਦੇ ਖਤਰੇ ਦੇ ਮੱਦੇਨਜ਼ਰ ਪੱਛਮੀ ਬੰਗਾਲ ਸਰਕਾਰ ਨੇ ਹੁਣ ਤੱਕ 1,59,837 ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 83,537 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ।