ਜੰਮੂ-ਕਸ਼ਮੀਰ 'ਚ ਗੋਲੀਬਾਰੀ ਦੌਰਾਨ 6 ਅਤਿਵਾਦੀ ਢੇਰ, 1 ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਐਤਵਾਰ ਤੜਕਸਾਰ ਮੁਠਭੇੜ ਸ਼ੁਰੂ ਹੋਈ। ਇਸ ਦੇ ਚਲਦਿਆਂ ਇਸ ...

6 Terrorist and 1 soldier KIA

ਜੰਮੂ-ਕਸ਼ਮੀਰ (ਭਾਸ਼ਾ): ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਐਤਵਾਰ ਤੜਕਸਾਰ ਮੁਠਭੇੜ ਸ਼ੁਰੂ ਹੋਈ। ਇਸ ਦੇ ਚਲਦਿਆਂ ਇਸ ਮੁਠਭੇੜ 'ਚ  ਸੁਰੱਖਿਆ ਬਲਾਂ ਨੇ ਛੇ ਅਤਿਵਾਦੀਆਂ ਨੂੰ ਮਾਰ ਗਿਰਾਇਆ ਹੈ। ਦੱਸ ਦਈਏ ਕਿ ਮੁਠਭੇੜ ਵਿਚ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ।

ਜਾਣਕਾਰੀ  ਦੇ ਮੁਤਾਬਕ ਸ਼ੋਪੀਆਂ ਦੇ ਕਪਰਾਨ ਬਤਾਗੁੰਡ ਇਲਾਕੇ ਵਿਚ ਸੁਰੱਖਿਆ ਬਲਾਂ ਦੀ 34 ਆਰ ਆਰ, ਸੀਆਰਪੀਐਫ ਅਤੇ ਐਸਓਜੀ ਨੇ ਇਲਾਕੇ ਵਿਚ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ 6 ਅਤਿਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਅਤਿਵਾਦੀਆਂ ਦੇ ਕੋਲੋਂ ਭਾਰੀ ਗਿਣਤੀ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ 6 ਅਤਿਵਾਦੀਆਂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਮਾਰੇ ਗਏ ਸਾਰੇ ਅਤਿਵਾਦੀਆਂ ਦੀ ਪਛਾਣ ਵੀ ਹੋ ਗਈ ਹੈ। ਮਾਰੇ ਗਏ ਸਾਰੇ ਅਤਿਵਾਦੀਆਂ ਹਿਜ਼ਬੁਲ ਅਤੇ ਲਸ਼ਕਰ ਨਾਲ ਜੁੜੇ ਸਨ। ਇਨ੍ਹਾਂ ਅਤਿਵਾਦੀਆਂ ਵਿਚ ਲਸ਼ਕਰ ਅਤੇ ਹਿਜਬੁਲ ਦੇ ਜ਼ਿਲ੍ਹਾ ਕਮਾਂਡਰ ਵੀ ਸ਼ਾਮਿਲ ਹਨ। ਇਨ੍ਹਾਂ ਦੇ ਨਾਮ ਹਨ:- ਲਸ਼ਕਰ-ਏ-ਤਇਬਾ ਦੇ ਜ਼ਿਲ੍ਹਾ ਕਮਾਂਡਰ ਮੁਸ਼ਤਾਕ ਮੀਰ, ਹਿਜਬੁਲ ਜਿਲ੍ਹਾ ਕਮਾਂਡਰ ਅੱਬਾਸ, ਹਿਜਬੁਲ  ਦੇ ਡਿਪਟੀ ਜ਼ਿਲ੍ਹਾ ਕਮਾਂਡਰ

ਵਸੀਮ ਵਾਗੇ ਉਰਫ ਸੈਫੁੱਲਾਹ, ਉਮਰ ਮਜੀਦ ਗਨੀ ਗਾਨਾਈ (ਜਿਸ ਦੀ ਕੁੱਝ ਦਿਨਾਂ ਪਹਿਲਾਂ ਘੰਟਾ ਘਰ 'ਚ ਹੋਣ ਦੀ ਤਸਵੀਰ ਵਾਇਰਲ ਹੋਈ ਸੀ), ਖਲੀਦ ਫਾਰੂਕ ਉਰਫ ਤਲਹਾ, ਮਾਰਿਆ ਗਿਆ ਛੇਵਾਂ ਅਤਿਵਾਦੀ ਪਾਕਿਸਤਾਨੀ ਦੱਸਿਆ ਜਾ ਰਿਹਾ ਹੈ ਪਰ ਉਸ ਦੇ ਨਾਮ ਦਾ ਹੁਣ ਤੱਕ ਪਤਾ ਨਹੀਂ ਚੱਲ ਪਾਇਆ ਹੈ। ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਅਤਿਵਾਦੀ ਛਿਪੇ ਹਨ।

ਜਿਵੇਂ ਹੀ ਸੁਰੱਖਿਆ ਬਲਾਂ ਦੇ ਨੌਜਵਾਨ ਅਤਿਵਾਦੀਆਂ ਦੇ ਛਿਪੇ ਹੋਣ ਵਾਲੀ ਥਾਂ 'ਤੇ ਪਹੁੰਚੇ ਅਤੇ ਸ਼ਕੰਜਾ ਕੱਸਿਆ ਤਾਂ ਅਤਿਵਾਦੀਆਂ ਨੇ ਖੁਦ  ਨੂੰ ਘਿਰਦਾ ਵੇਖ ਗੋਲੀਬਾਰੀ ਸ਼ੁਰੂ ਕਰ ਦਿਤੀ।