ਦਿੱਲੀ 'ਚ ਕੋਰੋਨਾ ਦੀ ਗਿਣਤੀ ਮੁੜ ਵਧੀ, ਲਾਸ਼ਾਂ ਦਫਨਾਉਣ ਲਈ ਕਬਰਿਸਤਾਨ 'ਚ ਨਹੀਂ ਬਚੀ ਥਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਕੋਰੋਨਾ ਵਾਇਰਸ ਕਾਰਨ 121 ਲੋਕਾਂ ਦੀ ਮੌਤ ਹੋਈ।

corona death

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਗਿਣਤੀ ਮੁੜ ਵੱਧ ਗਈ ਹੈ। ਦਿੱਲੀ 'ਚ ਕੋਰੋਨਾ ਨਾਲ ਹਾਲ ਇਹੋ ਜਿਹੇ ਹੋ ਗਏ ਹਨ ਕਿ ਹੁਣ ਲਾਸ਼ਾਂ ਦਫਨਾਉਣ ਲਈ ਥਾਂ ਵੀ ਘੱਟ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ 'ਚ ਆਈਟੀਓ ਦੇ ਕੋਲ ਸਭ ਤੋਂ ਵੱਡੀ ਕਬਰਗਾਹ ਹੈ ਤੇ ਹੁਣ ਉਸ ਵਿੱਚ ਥਾਂ ਨਹੀਂ ਬਚੀ। 

ਐਨਸੀਆਰ ਦੀਆਂ ਬਾਕੀ ਥਾਵਾਂ ਤੋਂ ਵੀ ਕੋਰੋਨਾ ਨਾਲ ਮੌਤਾਂ ਤੋਂ ਬਾਅਦ ਦਫਨਾਉਣ ਲਈ ਮ੍ਰਿਤਕ ਦੇਹਾਂ ਇੱਥੇ ਲਿਆਂਦੀਆਂ ਜਾਂਦੀਆਂ ਹਨ। ਕਬਰਿਸਤਾਨ ਦੇ ਸੈਕਰੇਟਰੀ ਏਹਲੇ ਇਲਸਾਮ, ਹਾਜੀ ਮੀਆਂ ਫੈਆਜ਼ੁਦੀਨ ਨੇ ਕਿਹਾ-'ਕੁਝ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਕੋਵਿਡ-19 ਕਾਰਨ ਹੋਈਆਂ ਮੌਤਾਂ ਨੂੰ ਆਸਪਾਸ ਦੀਆਂ ਥਾਵਾਂ 'ਤੇ ਦਫਨਾਇਆ ਜਾਵੇ ਤੇ ਰਿਸ਼ਤੇਦਾਰਾਂ ਨੂੰ ਉੱਥੇ ਨਹੀਂ ਆਉਣਾ ਚਾਹੀਦਾ। ਕਿਉਂਕਿ ਜਗ੍ਹਾ ਸੀਮਿਤ ਹੈ। 

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਇਸ ਬਾਰੇ ਲਿਖਿਆ ਜਾਵੇਗਾ ਤਾਂ ਕਿ ਸ਼ਹਿਰ 'ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀਆਂ ਲਾਸ਼ਾਂ ਇਸ ਕਬਰਿਸਤਾਨ 'ਚ ਨਾ ਲਿਆਂਦੀਆਂ ਜਾਣ। ਜ਼ਿਕਰਯੋਗ ਹੈ ਕਿ ਦਿੱਲੀ 'ਚ ਕੋਰੋਨਾ ਕਾਰਨ ਹਾਲਾਤ ਬੇਕਾਬੂ ਹਨ। ਹਰ ਘੰਟੇ ਕੋਵਿਡ-19 ਨਾਲ ਮੌਤਾਂ ਹੋ ਰਹੀਆਂ ਹਨ। ਦਿੱਲੀ 'ਚ ਕੋਰੋਨਾ ਵਾਇਰਸ ਕਾਰਨ 121 ਲੋਕਾਂ ਦੀ ਮੌਤ ਹੋਈ। 

ਗੌਰਤਲਬ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 92 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ 92 ਲੱਖ 22 ਹਜ਼ਾਰ 217 ਵਿਅਕਤੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 44 ਹਜ਼ਾਰ 376 ਕੇਸ ਪਾਏ ਗਏ ਅਤੇ 481 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਤੋਂ ਹੁਣ ਤੱਕ ਦੇਸ਼ ਵਿਚ 1 ਲੱਖ 34 ਹਜ਼ਾਰ 699 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 86 ਲੱਖ 42 ਹਜ਼ਾਰ 771 ਵਿਅਕਤੀ ਠੀਕ ਹੋ ਚੁੱਕੇ ਹਨ, ਜਦੋਂ ਕਿ 4 ਲੱਖ 44 ਹਜ਼ਾਰ 746 ਐਕਟਿਵ ਕੇਸ ਹਨ, ਭਾਵ ਇਹ ਮਰੀਜ਼ ਅਜੇ ਵੀ ਇਲਾਜ ਅਧੀਨ ਹਨ। 

ਇਸ ਦੇ ਨਾਲ ਹੀ, ਦਿੱਲੀ ਦੇ ਕੋਰੋਨਾ ਵਿੱਚ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।  ਮੰਗਲਵਾਰ ਨੂੰ 109 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਸ ਸਮੇਂ ਦੌਰਾਨ 6224 ਨਵੇਂ ਮਰੀਜ਼ ਮਿਲੇ ਅਤੇ 4943 ਵਿਅਕਤੀ ਬਰਾਮਦ ਕੀਤੇ ਗਏ। 1172 ਸਰਗਰਮ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਸੀ।