Delhi News :ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ’ਚੋਂ 9 ਦੇ ਸ਼ੇਅਰ ਸ਼ੁਰੂਆਤੀ ਕਾਰੋਬਾਰ ’ਚ ਵਧੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਨਾਲ ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ ਕਰੀਬ ਸੱਤ ਫੀਸਦੀ ਵਧੇ।

ਗੌਤਮ ਅਡਾਨੀ

Delhi News : ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਵਿਚੋਂ 9 ਦੇ ਸ਼ੇਅਰ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਵਧੇ। ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਨਾਲ ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ ਕਰੀਬ ਸੱਤ ਫੀਸਦੀ ਵਧੇ।

ਬੀਐਸਈ 'ਤੇ, ਅਡਾਨੀ ਐਨਰਜੀ ਸਲਿਊਸ਼ਨਜ਼ ਦੇ ਸ਼ੇਅਰ 6.89 ਫੀਸਦੀ, ਅਡਾਨੀ ਗ੍ਰੀਨ ਐਨਰਜੀ 6.42 ਫੀਸਦੀ, ਅਡਾਨੀ ਟੋਟਲ ਗੈਸ 5.33 ਫੀਸਦੀ, ਅਡਾਨੀ ਪੋਰਟਸ 4.64 ਫੀਸਦੀ ਅਤੇ ਅਡਾਨੀ ਪਾਵਰ ਦੇ ਸ਼ੇਅਰ 4.17 ਫੀਸਦੀ ਵਧੇ। ਅਡਾਨੀ ਐਂਟਰਪ੍ਰਾਈਜ਼ਿਜ਼ ਦੇ ਸ਼ੇਅਰ ਚਾਰ ਫੀਸਦੀ, ਅਡਾਨੀ ਵਿਲਮਰ 3.23 ਫੀਸਦੀ, ਏਸੀਸੀ ਤਿੰਨ ਫੀਸਦੀ ਅਤੇ ਅੰਬੂਜਾ ਸੀਮੈਂਟਸ ਦੇ ਸ਼ੇਅਰ 2.71 ਫੀਸਦੀ ਵਧੇ। ਹਾਲਾਂਕਿ ਐਨਡੀਟੀਵੀ ਦੇ ਸ਼ੇਅਰ ਦੋ ਫੀਸਦੀ ਗਿਰਾਵਟ ਆਈ।

BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 1,330.17 ਅੰਕ ਵਧ ਕੇ 80,447.28 'ਤੇ ਅਤੇ NSE ਨਿਫਟੀ 438 ਅੰਕ ਵਧ ਕੇ 24,345.25 'ਤੇ ਪਹੁੰਚ ਗਿਆ ਮਹੱਤਵਪੂਰਨ ਗੱਲ ਇਹ ਹੈ ਕਿ ਗਰੁੱਪ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਨੀ ਅਤੇ ਉਸ ਦੇ ਭਤੀਜੇ ਸਾਗਰ ਸਮੇਤ 7 ਹੋਰਾਂ 'ਤੇ 265 ਮਿਲੀਅਨ ਅਮਰੀਕੀ ਡਾਲਰ ਦੀ ਕਥਿਤ ਰਿਸ਼ਵਤ ਦੀ ਸਾਜ਼ਿਸ਼ ਦਾ ਹਿੱਸਾ ਹੋਣ ਦੇ ਦੋਸ਼ ਲੱਗਣ ਤੋਂ ਬਾਅਦ ਇਸ ਦੀ ਵਿਦੇਸ਼ ਤੋਂ ਫੰਡ ਇਕੱਠਾ ਕਰਨ ਦੀ ਆਪਣੀ ਯੋਗਤਾ  ’ਤੇ ਸੱਕ ਪ੍ਰਗਾਇਆ ਜਾ ਰਿਹਾ ਹੈ।  ਕੁਝ ਗਲੋਬਲ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਕਥਿਤ ਤੌਰ 'ਤੇ ਸਮੂਹ ਨੂੰ ਨਵੇਂ ਉਧਾਰ ਦੇਣ 'ਤੇ ਅਸਥਾਈ ਤੌਰ 'ਤੇ ਰੋਕ ਲਗਾਉਣ ਬਾਰੇ ਵਿਚਾਰ ਕਰ ਰਹੀਆਂ ਹਨ।

(For more news apart from  Shares of 9 of Adani Group's 10 listed companies rose in early trade News in Punjabi, stay tuned to Rozana Spokesman)