ਕਾਰ ਨਾਲ ਵਾਪਰੀ ਅਜਿਹੀ ਘਟਨਾ, ਵਿਅਕਤੀ ਦੀ ਹੋ ਗਈ ਮੌਤ
ਦਿੱਲੀ ਦੇ ਨੋਇਡਾ ਵਿਚ ਮੰਗਲਵਾਰ (25 ਦਸੰਬਰ) ਸਵੇਰੇ ਕਰੀਬ 5.30 ਵਜੇ ਇਕ ਭਿਆਨਕ ਹਾਦਸੇ....
ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਨੋਇਡਾ ਵਿਚ ਮੰਗਲਵਾਰ (25 ਦਸੰਬਰ) ਸਵੇਰੇ ਕਰੀਬ 5.30 ਵਜੇ ਇਕ ਭਿਆਨਕ ਹਾਦਸੇ ਵਿਚ ਕਾਰ ਚਲਾ ਰਹੇ ਇੰਜੀਨੀਅਰ ਦੀ ਜਲ ਕੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਉਤੇ ਪੁੱਜੀ। ਅੱਗ ਬੁਝਾਉਣ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਸਰੀਰ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਅੱਜ ਸਵੇਰੇ ਡੀਪੀਐਸ ਸੋਸਾਇਟੀ ਦੇ ਕੋਲ ਇਕ ਕਾਰ ਵਿਚ ਅੱਗ ਲੱਗ ਗਈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।
ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਖਾਲੀ ਕਾਰ ਅੱਗ ਲੱਗ ਗਈ ਹੈ ਪਰ ਪੁਲਿਸ ਦੇ ਪੁੱਜਣ ਉਤੇ ਇਹ ਪਤਾ ਲੱਗਿਆ ਕਿ ਕਾਰ ਵਿਚ ਕੋਈ ਬੈਠਾ ਹੈ। ਇਹ ਪਤਾ ਚੱਲਣ ਤੋਂ ਬਾਅਦ ਕਾਰ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਰ ਵਿਚ ਬੈਠੇ ਸ਼ਖਸ ਨੂੰ ਨਹੀਂ ਬਚਾਇਆ ਜਾ ਸਕਿਆ। ਗੱਡੀ ਤੋਂ ਮਿਲੇ ਦਸਤਾਵੇਜ਼ ਨਾਲ ਮ੍ਰਿਤਕ ਦੀ ਪਹਿਚਾਣ ਪਵਨ ਨਾਮ ਦੇ ਸ਼ਖਸ ਦੇ ਰੂਪ ਵਿਚ ਹੋਈ ਹੈ, ਜੋ ਅੰਬਿਆ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਨੋਇਡਾ ਦੀ ਬ੍ਰਿਜ ਗਲੋਬਲ ਕੰਪਨੀ ਵਿਚ ਕੰਮ ਕਰਦਾ ਸੀ। ਪਵਨ ਰਾਤ ਸ਼ਿਫਟ ਵਿਚ ਕੰਮ ਕਰਦਾ ਸੀ ਅਤੇ ਸਵੇਰੇ ਕਰੀਬ 5.30 ਵਜੇ ਤੱਕ ਅਪਣੇ ਘਰ ਪਹੁੰਚਦਾ ਸੀ।
ਅੱਜ ਸਵੇਰੇ ਜਦੋਂ ਉਹ ਘਰ ਆ ਰਿਹਾ ਸੀ ਤਾਂ ਅਪਣੀ ਸੋਸਾਇਟੀ ਤੋਂ ਲਗ-ਭਗ ਅੱਧਾ ਕਿਲੋਮੀਟਰ ਦੂਰ ਉਸ ਦੀ ਕਾਰ ਵਿਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਉਸ ਨੇ ਕਾਰ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕਿਆ ਅਤੇ ਉਸ ਦੀ ਜਲ ਕੇ ਮੌਤ ਹੋ ਗਈ। ਮੌਕੇ ਉਤੇ ਐਫਐਸਐਲ ਪੁਲਿਸ, ਐਫਐਸਐਲ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ।