ਨੇਵੀ ਦੇ ਬੇੜੇ 'ਚ ਸ਼ਾਮਲ ਹੋਇਆ 10ਵਾਂ ਹਸਪਤਾਲ ਆਈਐਨਐਚਐਸ ਸੰਘਾਨੀ
ਇਸ ਹਸਪਤਾਲ ਨਾਲ ਸਿਹਤ ਸੇਵਾ ਦੀ ਗੁਣਵੱਤਾ ਅਤੇ ਰਫਤਾਰ ਵਿਚ ਸੁਧਾਰ ਹੋਵੇਗਾ।
ਮੁੰਬਈ, ( ਭਾਸ਼ਾ) : ਭਾਰਤੀ ਨੇਵੀ ਨੇ ਨੇਵੀ ਸਟੇਸ਼ਨ ਕਰਾਂਝਾ ਵਿਖੇ ਹਸਪਤਾਲ ਆਈਐਨਐਚਐਸ ਸੰਘਾਨੀ ਨੂੰ ਅਪਣੇ ਬੇੜੇ ਵਿਚ ਸ਼ਾਮਲ ਕੀਤਾ। ਪੱਛਮੀ ਖੇਤਰ ਦੇ ਨੇਵੀ ਪਤਨੀ ਭਲਾਈ ਸੰਘ ਮੁਖਈ ਪ੍ਰੀਤੀ ਲੂਥਰਾ ਨੇ ਹਸਪਤਾਲ ਨੂੰ ਬੇੜੇ ਵਿਚ ਜੋੜੇ ਜਾਣ ਸਬੰਧੀ ਰਸਮ ਦਾ ਉਦਘਾਟਨ ਕੀਤਾ। ਆਈਐਨਐਚਐਸ ਸੰਘਾਨੀ ਭਾਰਤੀ ਨੇਵੀ ਦਾ 10ਵਾਂ ਨੇਵੀ ਹਸਪਤਾਲ ਹੈ। ਇਸ ਵਿਚ ਸਰਜਰੀ, ਜਨਾਨਾ ਰੋਗ ਅਤੇ ਬਾਲ ਰੋਗ ਮਾਹਿਰ ਡਾਕਟਰਾਂ ਦੇ ਦਲ ਤੈਨਾਤ ਹੋਣਗੇ।
ਇਸ ਬੇੜੇ ਵਿਚ 30 ਬਿਸਤਰਿਆਂ ਦਾ ਹਸਪਤਾਲ ਹੋਵੇਗਾ। ਹਸਪਤਾਲ ਦੇ ਸਰਜਨ ਅਤੇ ਫਸਟ ਕਮਾਂਡ ਅਫ਼ਸਰ ਕੈਪਟਨ ਐਚਬੀਐਸ ਚੌਧਰੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿਚ ਨੇਵੀ ਸਟੇਸ਼ਨ ਕਰਾਂਝਾ ਦੇ ਵਿਸਤਾਰ ਦੇ ਨਾਲ-ਨਾਲ ਇਥੇ ਰਹਿਣ ਵਾਲੇ 8000 ਹਜ਼ਾਰ ਤੋਂ ਵੱਧ ਨੇਵਲ ਕਰਮਚਾਰੀ ਅਤੇ ਉਹਨਾਂ ਦੇ ਪਰਵਾਰ ਵਾਲਿਆਂ ਨੂੰ ਬਿਹਤਰ ਇਲਾਜ ਦੇ ਲਈ ਆਧੁਨਿਕ ਹਸਪਤਾਲ ਦੀ ਲੋੜ ਮਹਿਸੂਸ ਹੋਈ।
ਇਸ ਹਸਪਤਾਲ ਨਾਲ ਸਿਹਤ ਸੇਵਾ ਦੀ ਗੁਣਵੱਤਾ ਅਤੇ ਰਫਤਾਰ ਵਿਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਜਲਦ ਇਲਾਜ ਦੀ ਸੁਵਿਧਾ ਵੀ ਉਪਲਬਧ ਹੋ ਸਕੇਗੀ। ਇਹੋ ਹੀ ਨਹੀਂ, ਇਥੇ ਮਰੀਜਾਂ ਨੂੰ ਮਸੁੰਦਰੀ ਰਸਤੇ ਰਾਹੀਂ ਮੁੰਬਈ ਲਿਜਾਣ ਦੀ ਲੋੜ ਨਹੀਂ ਪਵੇਗੀ।