LoC ‘ਤੇ ਜਵਾਨਾਂ ਨੇ ਸੈਂਟਾ ਨਾਲ ਮਨਾਇਆ ਕ੍ਰਿਸਮਿਸ, ਦੇਖੋ ਵੀਡੀਓ
ਅੱਜ ਕ੍ਰਿਸਮਿਸ ਦਾ ਤਿਓਹਾਰ ਪੂਰੇ ਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਨਵੀਂ ਦਿੱਲੀ: ਅੱਜ ਕ੍ਰਿਸਮਿਸ ਦਾ ਤਿਓਹਾਰ ਪੂਰੇ ਦੇਸ਼ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਇਸ ਨੂੰ ਲੈ ਕੇ ਖਾਸ ਪ੍ਰੋਗਰਾਮ ਵੀ ਹੋ ਰਹੇ ਹਨ। ਇਸੇ ਦੌਰਾਨ ਕ੍ਰਿਸਮਿਸ ਦਾ ਜਸ਼ਨ ਮਨਾਉਣ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਲਾਈਨ ਆਫ ਕੰਟਰੋਲ ‘ਤੇ ਤੈਨਾਤ ਜਵਾਨ ਜਸ਼ਨ ਮਨਾ ਰਹੇ ਹਨ।
ਇਸ ਦੌਰਾਨ ਕਈ ਜਵਾਨ ‘ਜਿੰਗਲ ਬੈਲ’ ਗਾਉਂਦੇ ਸੁਣਾਈ ਦੇ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਇਕ ਜਵਾਨ ਨੇ ਸੈਂਟਾ ਦੀ ਡ੍ਰੈਸ ਵੀ ਪਹਿਨੀ ਹੋਈ ਹੈ। ਨਿਊਜ਼ ਏਜੰਸੀ ਵੱਲੋਂ ਜਾਰੀ ਕੀਤੇ ਗਏ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਐਲਓਸੀ ‘ਤੇ ਤੈਨਾਤ ਜਵਾਨ ਜਿੰਗਲ ਬੈਲ ਗਾਣਾ ਗਾ ਰਹੇ ਹਨ ਅਤੇ ਨੱਚਦੇ ਹੋਏ ਕ੍ਰਿਸਮਿਸ ਦਾ ਜਸ਼ਨ ਮਨਾ ਰਹੇ ਹਨ।
ਜਵਾਨਾਂ ਨੇ ਬਰਫ ਵਿਚ ਸੈਂਟਾ ਵੀ ਬਣਾਏ ਹੋਏ ਹਨ। ਜ਼ਿਕਰਯੋਗ ਹੈ ਕਿ ਇਹਨੀਂ ਦਿਨੀਂ ਲਾਈਨ ਆਫ ਕੰਟਰੋਲ ‘ਤੇ ਤਾਪਮਾਨ ਕਾਫੀ ਘੱਟ ਰਹਿੰਦਾ ਹੈ ਅਤੇ ਬਰਫੀਲੀਆਂ ਪਹਾੜੀਆਂ ਵਿਚ ਫੌਜ ਦੇ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਕ੍ਰਿਸਮਿਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਟਵੀਟ ਕਰ ਕੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਤੋਂ ਇਲਾਵਾ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਦੇਸ਼ਵਾਸੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਦੱਸ ਦਈਏ ਕਿ ਕ੍ਰਿਸਮਿਸ ਦਾ ਤਿਉਹਾਰ ਦੁਨੀਆਂ ਭਰ ਵਿਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਇਸਾਈ ਭਾਈਚਾਰੇ ਦਾ ਸਭ ਤੋਂ ਵੱਡਾ ਤਿਉਹਾਰ ਹੈ। 25 ਦਸੰਬਰ ਨੂੰ ਮਨਾਇਆ ਜਾਣ ਵਾਲਾ ਇਹ ਤਿਉਹਾਰ ਭਗਵਾਨ ਈਸਾ ਮਸੀਹ (ਜੀਸਸ ਕ੍ਰਾਈਸਟ) ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਕ੍ਰਿਸਮਿਸ ਟ੍ਰੀ ਨੂੰ ਸਜਾਇਆ ਜਾਂਦਾ ਹੈ।