1 ਅਪ੍ਰੈਲ ਤੋਂ ਹੋਵੇਗੀ ਜਨਗਣਨਾ, ਇਸ ਤਰਹਾਂ ਕਰਵਾ ਸਕੋਗੇ ਰਜਿਸਟ੍ਰੇਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਕੈਬਿਨੇਟ ਦੇ ਹੋਰ ਫੈਸਲੇ

File

ਕੇਂਦਰੀ ਕੈਬਿਨੇਟ ਦੀ ਬੈਠਕ ਵਿੱਚ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਹਨ। ਬੈਠਕ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਅਟਲ ਗਰਾਊਂਡ ਵਾਟਰ ਸਕੀਮ ਨੂੰ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਪ੍ਰਵਾਨਗੀ ਦਿੱਤੀ ਗਈ ਹੈ। 

ਮੰਤਰੀ ਮੰਡਲ ਨੇ ਰੇਲਵੇ ਦੇ ਪੁਨਰਗਠਨ ਨੂੰ ਪ੍ਰਵਾਨਗੀ ਦਿੱਤੀ ਜਿਸ ਵਿੱਚ ਹੁਣ ਅੱਠ ਦੀ ਥਾਂ ਚੇਅਰਮੈਨ ਸਮੇਤ ਪੰਜ ਮੈਂਬਰ ਹੋਣਗੇ। ਇਸ ਦੇ ਨਾਲ, ਰੇਲਵੇ ਦੇ ਵੱਖ-ਵੱਖ ਕਾਡਰਾਂ ਨੂੰ ਇਕੋ ਰੇਲਵੇ ਪ੍ਰਬੰਧਨ ਪ੍ਰਣਾਲੀ ਵਿੱਚ ਮਿਲਾਉਣ ਲਈ ਵੀ ਪ੍ਰਵਾਨਗੀ ਦਿੱਤੀ ਗਈ। ਆਓ ਜਾਣਦੇ ਹਾਂ ਮੋਦੀ ਮੰਤਰੀ ਮੰਡਲ ਦੀਆਂ ਵਿਸ਼ੇਸ਼ ਗੱਲਾਂ। 

ਕੈਬਿਨੇਟ ਨੇ ਮਰਦਮਸ਼ੁਮਾਰੀ ਲਈ 8,754.23 ਕਰੋੜ ਦੇ ਖ਼ਰਚ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਜਨਸੰਖਿਆ ਰਜਿਸਟਰ ਲਈ 3,941.35 ਕਰੋੜ ਰੁਪਏ ਦੇ ਖ਼ਰਚੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਮਰਦਮਸ਼ੁਮਾਰੀ 1 ਅਪ੍ਰੈਲ 2020 ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਸਤੰਬਰ ਤੱਕ ਚੱਲੇਗੀ। ਇਸ ਦੇ ਲਈ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ। ਤੁਸੀਂ ਐਪ ਰਾਹੀਂ ਰਜਿਸਟਰ ਵੀ ਕਰ ਸਕਦੇ ਹੋ।

ਬ੍ਰਿਟਿਸ਼ ਕਾਲ ਤੋਂ ਲੈ ਕੇ ਚੱਲ ਰਹੀ ਮਰਦਮਸ਼ੁਮਾਰੀ ਦੀ ਬਜਾਏ ਹੁਣ ਮਰਦਮਸ਼ੁਮਾਰੀ ਟੈਕਨਾਲੋਜੀ ਦੀ ਵਰਤੋਂ ਨਾਲ ਕੀਤੀ ਜਾਵੇਗੀ। ਰਾਸ਼ਟਰੀ ਜਨਸੰਖਿਆ ਰਜਿਸਟਰ ਨੂੰ ਇਸ ਲਈ ਪ੍ਰਵਾਨਗੀ ਦਿੱਤੀ ਗਈ ਹੈ।