ਭਾਨਾ ਸਿੱਧੂ ਕਹਿ ਗਿਆ ਅਜਿਹੀਆਂ ਗੱਲਾਂ,ਸੁਣਿਓ ਜ਼ਰੂਰ ਪੰਜਾਬੀਆਂ ਦੀ ਅਣਖ ਦੀ ਗੱਲ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕੋਈ ਵੀ ਭੁੱਖਾ ਨਹੀਂ ਰਿਹਾ

Bhaana Sidhu And Hardeep Singh Bhogal

ਨਵੀਂ ਦਿੱਲੀ:(ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਟਿਕਰੀ ਬਾਰਡਰ 'ਤੇ ਮੌਜੂਦ ਭਾਨਾ ਸਿੱਧੂ ਨਾਲ ਗੱਲਬਾਤ ਕੀਤੀ ਗਈ।

ਭਾਨਾ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੇਰੀ ਸ਼ੁਰੂ ਤੋਂ ਹੀ ਟਿਕਰੀ ਬਾਰਡਰ ਤੇ ਡਿਊਟੀ ਰਹੀ ਹੈ ਮੈਂ ਹੋਰ ਕਿਸੇ ਪਾਸੇ ਨਹੀਂ ਗਿਆ ਕਿਉਂਕਿ ਮਾਲਵਾ ਸਾਰਾ ਇਥੇ ਹੀ ਬੈਠਾ ਹੈ। ਇਹ ਬਹੁਤ ਵੱਡਾ ਅੰਦੋਲਨ ਹੈ ਲੋਕ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਉਹਨਾਂ ਨੇ ਦਾਨੀਆਂ  ਨੂੰ ਅਪੀਲ ਕੀਤੀ ਹੈ ਕਿ ਉਹ 50 ਕਿਲੋਮੀਟਰ ਤੱਕ ਜ਼ਰੂਰ ਜਾਣ ਕਿਉਂਕਿ ਕਈ ਵਾਰ ਉਹ ਅੱਗੇ ਅੱਗੇ ਦੇ ਕੇ ਚਲੇ ਜਾਂਦੇ ਹਨ ਅਤੇ  ਸਾਮਾਨ ਦੀ ਪਿੱਛੇ ਬੜੀ ਲੋੜ ਹੁੰਦੀ ਹੈ। ਭਾਨਾ ਸਿੱਧੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨਹੀਂ ਮੰਨਦੀ ਤਾਂ ਮਨਾ ਲਵਾਂਗੇ।

ਪਹਿਲਾਂ ਕੇਂਦਰ ਸਰਕਾਰ ਕੁੱਝ ਵੀ ਮੰਨਣ ਨੂੰ ਤਿਆਰ ਨਹੀਂ ਸੀ ਹੁਣ ਤਾਂ ਫਿਰ ਵੀ ਕਿਸਾਨਾਂ ਨੇ ਬਹੁਤ ਕੁੱਝ ਮਨਾ ਲਿਆ ਹੈ।  ਉਹਨਾਂ ਕਿਹਾ ਕਿ ਦਿੱਲੀ ਨੂੰ ਟਾਈਟ ਕਰਨ ਦੀ ਲੋੜ ਹੈ ਮੰਗਾਂ ਅਸੀਂ ਮਨਾ ਲਵਾਂਗੇ। ਸਾਡੀਆਂ ਕਣਕਾਂ ਬੀਜੀਆਂ ਹੋਈਆਂ ਹਨ, ਪਾਣੀ ਲੱਗ ਰਿਹਾ ਹੈ ਜਿਹਨਾਂ ਸਮਾਂ ਮੰਗਾਂ ਨਹੀਂ ਮੰਨਦੇ ਉਹਨਾਂ ਸਮਾਂ ਇੱਥੇ ਹੀ ਹਾਂ।  ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਹੁਣ ਵੀ ਡੱਟ ਕੇ ਨਾਲ ਖੜ੍ਹੇ ਹਨ ਸਰਕਾਰ ਕੁੱਝ ਨਹੀਂ ਵਿਗਾੜ ਸਕਦੀ।

ਉਹਨਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਇਕ ਗੱਲ ਕਹਿ ਕੇ  ਸਰਕਾਰ ਚੁੱਪ ਕਰਵਾ ਦਿੱਤਾ ਕਿ ਜੇ ਜ਼ਮੀਨਾਂ ਨਹੀਂ ਰਹਿਣਗੀਆਂ ਫਿਰ ਪਾਣੀ ਦਾ ਕੀ ਕਰਨਾ। ਉਥੇ ਹੀ ਹਰਿਆਣਾ   ਦੇ ਲੀਡਰ ਚੁੱਪ ਕਰ ਗਏ। ਸਿੱਧੂ ਨੇ ਕਿਹਾ ਕਿ ਸਰਕਾਰ ਦੇ ਹੱਥੋਂ ਪੂਰੀ ਗੇਮ ਨਿਕਲ ਚੁੱਕੀ ਹੈ ਆਉਣ ਵਾਲਾ ਸਮਾਂ ਵੀ  ਲੋਕਾਂ ਨੇ  ਆਪ ਸੰਵਾਰਨਾ  ਹੈ। ਉਹਨਾਂ ਕਿਹਾ ਕਿ ਸਰਕਾਰ  ਕਿਸਾਨਾਂ ਦੇ ਮਸਲੇ ਤੋਂ  ਭੱਜ  ਰਹੀ ਹੈ। ਉਹਨਾਂ ਕਿਹਾ ਕਿਸਾਨਾਂ ਦੀ ਜਿੱਤ ਪੱਕੀ ਹੈ।

 ਸਿੱਧੂ ਨੇ ਕਿਹਾ ਕਿ  ਭਗਤ ਸਿੰਘ,ਰਾਜਗੁਰੂ ਨੇ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਇਆ ਸੀ ਪਰ ਇਸ ਤੋਂ ਬਾਅਦ ਦੇਸ਼ ਕਾਲੇ ਅੰਗਰੇਜ਼ਾਂ ਦੇ ਹੱਥ ਵਿਚ ਚਲਾ ਗਿਆ। ਬੇਸ਼ੱਕ ਅੰਗਰੇਜ਼ ਦੇਸ਼ ਲਈ ਕੁੱਝ ਚੰਗਾ ਕਰ ਦਿੰਦੇ ਪਰ ਲੀਡਰਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ।  ਉਹਨਾਂ ਕਿਹਾ ਕਿ  ਸਾਡੇ ਲੀਡਰ  ਅੱਗੇ ਆਉਂਦੇ  ਤਾਂ ਉਹਨਾਂ ਨੂੰ ਅੱਜ ਇਥੇ ਬੈਠਣ ਦੀ ਨੌਬਤ ਨਾ ਆਉਂਦੀ।  ਭਾਨੇ ਨੇ ਕਿਹਾ ਕਿ  ਅਕਾਲੀ,ਕਾਂਗਰਸ  ਡਰਾਮਾ ਕਰ ਰਹੇ ਹਨ  ਪੰਜਾਬ ਦੇ ਲੋਕ ਇਸ ਤੋਂ ਸੇਧ ਲੈਣ ਵੀ ਇਹਨਾਂ ਦੇ ਹੱਥਾਂ ਵਿਚ ਦੁਬਾਰਾ ਪੰਜਾਬ ਨੂੰ ਨਹੀਂ ਜਾਣ ਦੇਵਾਂਗੇ।

 ਜੇ  ਇਹਨਾਂ  ਵਿਚ ਇਹਨਾਂ ਦਮ ਹੁੰਦਾ ਤਾਂ ਇਹਨਾਂ ਨੇ ਕਿਉਂ ਨਹੀਂ ਏਅਰਪੋਰਟ ਰੋਡ ਜਾਮ ਕੀਤਾ  ਇਹ ਆਪਣਾ ਅਲੱਗ ਅੰਦੋਲਨ ਕਰਕੇ ਵਿਖਾਉਣ। ਇਹ ਕਿਸਾਨ ਜਥੇਬੰਦੀਆਂ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਹੇ ਹਨ।   ਉਹਨਾਂ ਕਿਹਾ ਕਿ  ਪੰਜਾਬ ਦੁਨੀਆ ਦੀ ਸਭ ਤੋਂ  ਉਪਜਾਊ ਧਰਤੀ ਹੈ ਫਿਰ ਵੀ ਇਥੋਂ ਦੇ ਲੋਕ ਭੁੱਖੇ ਮਰ ਰਹੇ ਹਨ।

ਉਹਨਾਂ  ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕੋਈ ਵੀ ਭੁੱਖਾ ਨਹੀਂ ਰਿਹਾ ਪਰ ਅੱਜ ਦੇ ਰਾਜੇ ਕੋਲ ਸਾਰੀਆਂ ਸਹੂਲਤਾਂ ਨੇ ਪਰ ਉਸਨੂੰ ਪਰਜਾ ਦਾ ਪਤਾ ਨਹੀਂ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ  ਕੇ ਆਉਣ ਵਾਲੇ ਸਮੇਂ  ਵਿਚ ਕਿਸਾਨਾਂ, ਮਜ਼ਦੂਰਾਂ ਦੀ ਸਰਕਾਰ ਬਣਾਓ ਜੋ ਕੱਲ੍ਹ ਨੂੰ ਤੁਹਾਡੀ ਮਦਦ ਕਰਨ। ਉਹਨਾਂ  ਕਿਹਾ ਸਰਕਾਰਾਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੈ। ਉਹਨਾਂ ਨੂੰ ਬਸ ਆਪਣੀਆਂ ਕੁਰਸੀਆਂ  ਦੀ ਫਿਕਰ ਹੈ।  ਪੰਜਾਬ ਤੇ ਹਰਿਆਣਾ  ਦੀ ਅਣਖ ਦੀ ਲੜਾਈ  ਹੈ ਜੇ ਕਾਨੂੰਨ ਪਾਸ ਹੋ ਗਏ ਤਾਂ ਅਸੀਂ ਆਪਣੇ ਖੇਤਾਂ ਵੱਲ ਮੂੰਹ ਨਹੀਂ ਕਰ ਸਕਦੇ।