Himachal Pradesh: ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

File Photo

Himachal Pradesh - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕੈਲੁਆ ਪਿੰਡ ਵਿਚ ਇਕ ਝੌਂਪੜੀ ਵਿਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਐਤਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰੀ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਸੁਮਿਤਰਾ ਦੇਵੀ (25) ਅਤੇ ਉਸ ਦਾ ਨੌਂ ਮਹੀਨਿਆਂ ਦਾ ਬੇਟਾ ਅੰਕਿਤ ਸ਼ਾਮਲ ਹਨ। ਇਸ ਤੋਂ ਇਲਾਵਾ ਨੈਨਾ ਨਾਂ ਦੀ ਪੰਜ ਸਾਲਾ ਬੱਚੀ ਦੀ ਵੀ ਇਸ ਘਟਨਾ ਵਿਚ ਮੌਤ ਹੋ ਗਈ। ਤਿੰਨੋਂ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। 

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸੁਮਿਤਰਾ ਦੇਵੀ ਦਾ ਪਤੀ ਵਿਜੇ ਸ਼ੰਕਰ ਘਟਨਾ ਵਿਚ ਗੰਭੀਰ ਰੂਪ ਵਿਚ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਪੀਜੀਆਈ, ਚੰਡੀਗੜ੍ਹ ਲਿਜਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਅੱਗ ਦੀ ਇੱਕ ਹੋਰ ਘਟਨਾ ਵਿਚ ਹਮੀਰਪੁਰ ਜ਼ਿਲ੍ਹੇ ਦੇ ਚੱਕਮੋਹ ਪਿੰਡ ਵਿਚ ਤਿੰਨ ਘਰ ਤਬਾਹ ਹੋ ਗਏ। ਉਨ੍ਹਾਂ ਕਿਹਾ ਕਿ ਅੱਗ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀਆਂ ਨੇ ਦੱਸਿਆ ਕਿ ਬਡਸਰ ਇਲਾਕੇ 'ਚ ਐਤਵਾਰ ਦੇਰ ਰਾਤ ਨੂੰ ਲੱਗੀ ਅੱਗ 'ਚ ਲੱਖਾਂ ਰੁਪਏ ਦੀ ਸੰਪਤੀ ਤਬਾਹ ਹੋ ਗਈ ਅਤੇ ਤਿੰਨ ਪਰਿਵਾਰਾਂ ਦੇ ਘਰ ਸੜ ਗਏ। ਸਥਾਨਕ ਵਿਧਾਇਕ ਇੰਦਰਦੱਤ ਲਖਨਪਾਲ ਨੇ ਮੌਕੇ ’ਤੇ ਪਹੁੰਚ ਕੇ ਤਿੰਨਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।