Suicide Case: ਫ਼ੋਨ ਦੇਖਣ ਤੋਂ ਰੋਕਣ ’ਤੇ 12ਵੀਂ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਦੇਖ ਕੇ ਰੌਲਾ ਪਾਇਆ
A 12th student committed suicide after being prevented from looking at the phone
Suicide Case: ਉੱਤਰ ਪ੍ਰਦੇਸ਼ ’ਚ ਬਲੀਆ ਦੇ ਸ਼ਹਿਰ ਕੋਤਵਾਲੀ ਖੇਤਰ ’ਚ ਪਿਤਾ ਵਲੋਂ ਮੋਬਾਈਲ ਦੇਖਣ ਤੋਂ ਮਨ੍ਹਾਂ ਕਰਨ ’ਤੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਅਨੁਸਾਰ, ਹੈਬਤਪੁਰ ਪਿੰਡ ’ਚ ਵਿਦਿਆਰਥੀ ਆਦਿਤਿਆ ਉਰਫ਼ ਗੋਲੂ ਨੂੰ ਸਨਿਚਰਵਾਰ ਦੇਰ ਰਾਤ ਫਾਹਾ ਲਗਾ ਕੇ ਜਾਨ ਦੇ ਦਿਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਐਤਵਾਰ ਸਵੇਰੇ ਪਿੰਡ ਵਾਸੀਆਂ ਨੇ ਲਾਸ਼ ਦੇਖ ਕੇ ਰੌਲਾ ਪਾਇਆ। ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ। ਇੰਚਾਰਜ ਇੰਸਪੈਕਟਰ ਸੰਤੋਸ਼ ਯਾਦਵ ਨੇ ਦਸਿਆ ਕਿ ਸਨਿਚਰਵਾਰ ਸ਼ਾਮ ਪਿਤਾ ਨਾਗੇਂਦਰ ਨੇ ਆਦਿਤਿਆ ਨੂੰ ਮੋਬਾਈਲ ਦੇਖਣ ਤੋਂ ਮਨ੍ਹਾਂ ਕਰਦੇ ਹੋਏ ਝਿੜਕ ਲਗਾਈ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।