Veer Bal Diwas: ਭਾਰਤ ਮੰਡਪਮ ’ਚ ਮਨਾਇਆ ਜਾਵੇਗਾ ਵੀਰ ਬਾਲ ਦਿਵਸ, ਮੋਦੀ ਵੀ ਹੋਣਗੇ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਵੀਰ ਬਾਲ ਦਿਵਸ’ ’ਤੇ ਇਕ ਫ਼ਿਲਮ ਵੀ ਦੇਸ਼ ਭਰ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ

Veer Bal Diwas

Veer Bal Diwas : ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਦਸੰਬਰ ਯਾਨੀ ਮੰਗਲਵਾਰ ਸਵੇਰੇ 10.30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ’ਚ ‘ਵੀਰ ਬਾਲ ਦਿਵਸ’ ’ਤੇ ਆਯੋਜਤ ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਇਸ ਮੌਕੇ ਪੀ.ਐਮ. ਮੋਦੀ ਦਿੱਲੀ ’ਚ ਨੌਜਵਾਨਾਂ ਦੇ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਸ ਦਿਨ ਨੂੰ ਚਿੰਨਿ੍ਹਤ ਕਰਨ ਲਈ, ਸਰਕਾਰ ਨਾਗਰਿਕਾਂ, ਵਿਸ਼ੇਸ਼ ਕਰ ਕੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਸਾਹਸ ਦੀ ਕਹਾਣੀ ਬਾਰੇ ਸੂਚਿਤ ਕਰਨ ਅਤੇ ਸਿਖਿਅਤ ਕਰਨ ਲਈ ਪੂਰੇ ਦੇਸ਼ ਵਿਚ ਹਿੱਸੇਦਾਰੀ ਪ੍ਰੋਗਰਾਮ ਆਯੋਜਤ ਕਰ ਰਹੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਾਹਿਬਜ਼ਾਦਿਆਂ ਦੀ ਜੀਵਨ ਕਹਾਣੀ ਅਤੇ ਬਲੀਦਾਨ ਦਾ ਵੇਰਵਾ ਦੇਣ ਵਾਲੀ ਇਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਦੇਖਭਾਲ ਸੰਸਥਾਵਾਂ ’ਚ ਪ੍ਰਦਰਸ਼ਿਤ ਕੀਤੀ ਜਾਵੇਗੀ। ‘ਵੀਰ ਬਾਲ ਦਿਵਸ’ ’ਤੇ ਇਕ ਫ਼ਿਲਮ ਵੀ ਦੇਸ਼ ਭਰ ਵਿਚ ਪ੍ਰਦਰਸ਼ਿਤ ਕੀਤੀ ਜਾਵੇਗੀ। ਨਾਲ ਹੀ, ਇੰਟਰੈਕਟਿਵ ਕਵਿਜ਼ ਵਰਗੇ ਵੱਖ-ਵੱਖ ਆਨਲਾਈਨ ਮੁਕਾਬਲੇ ਵੀ ਹੋਣਗੇ, ਜੋ ਮਾਈਭਾਰਤ ਅਤੇ ਮਾਈਗੋਵ. ਪੋਰਟਲ ਦੇ ਮਾਧਿਅਮ ਨਾਲ ਆਯੋਜਤ ਕੀਤੇ ਜਾਣਗੇ।

9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਦਰਸਾਉਣ ਕਰਨ ਲਈ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ।