ਕ੍ਰਿਸਮਸ ਮਨਾਉਂਦੇ ਸਮੇਂ ਦੇਸ਼ ਦੀ ਰਖਿਆ ਲਈ ਕੁਰਬਾਨੀਆਂ ਦੇਣ ਵਾਲੇ ਸੈਨਿਕਾਂ ਨੂੰ ਨਾ ਭੁੱਲੋ : CJI ਚੰਦਰਚੂੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਸਭ ਕੁੱਝ ਕੁਰਬਾਨ ਕਰ ਦੇਵਾਂਗੇ ਭਾਵੇਂ ਇਹ ਸਾਡੀਆਂ ਜਾਨਾਂ ਦਾ ਮਾਮਲਾ ਹੋਵੇ ਕਿਉਂਕਿ ਸਾਡੇ ਹਥਿਆਰਬੰਦ ਬਲਾਂ ਦੇ ਬਹੁਤ ਸਾਰੇ ਲੋਕ ਰਾਸ਼ਟਰ ਦੀ ਸੇਵਾ ਕਰਦੇ ਹਨ।

While celebrating Christmas don't forget the soldiers who made sacrifices to protect the country

CJI Chandrachud : ਚੀਫ਼ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਸੋਮਵਾਰ ਨੂੰ ਕਿਹਾ ਕਿ ਕਿ੍ਰਸਮਸ ਦਾ ਜਸ਼ਨ ਮਨਾਉਂਦੇ ਹੋਏ ਸਾਨੂੰ ਅਪਣੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਬਲੀਦਾਨ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਸਰਹੱਦ ’ਤੇ ਦੇਸ਼ ਦੀ ਰਖਿਆ ਲਈ ਅਪਣੀਆਂ ਜਾਨਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਈਸਾ ਮਸੀਹ ਦੇ ਜੀਵਨ ਦਾ ਸੰਦੇਸ਼ ਦੂਜਿਆਂ ਦੀ ਭਲਾਈ ਲਈ ਕੁਰਬਾਨੀ ਦੇਣਾ ਸੀ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਸਭ ਕੁੱਝ ਕੁਰਬਾਨ ਕਰ ਦੇਵਾਂਗੇ ਭਾਵੇਂ ਇਹ ਸਾਡੀਆਂ ਜਾਨਾਂ ਦਾ ਮਾਮਲਾ ਹੋਵੇ ਕਿਉਂਕਿ ਸਾਡੇ ਹਥਿਆਰਬੰਦ ਬਲਾਂ ਦੇ ਬਹੁਤ ਸਾਰੇ ਲੋਕ ਰਾਸ਼ਟਰ ਦੀ ਸੇਵਾ ਕਰਦੇ ਹਨ। ਅਸੀਂ ਦੋ ਦਿਨ ਪਹਿਲਾਂ ਹਥਿਆਰਬੰਦ ਬਲਾਂ ਦੇ ਅਪਣੇ ਚਾਰ ਸਾਥੀਆਂ ਨੂੰ ਗੁਆ ਦਿਤਾ ਹੈ।’’ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਹਾਲ ਹੀ ਵਿਚ ਚਾਰ ਜਵਾਨਾਂ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਜਸਟਿਸ ਚੰਦਰਚੂੜ ਨੇ ਕਿਹਾ,‘‘ਇਸ ਲਈ ਜਦੋਂ ਅਸੀਂ ਕਿ੍ਰਸਮਿਸ ਮਨਾ ਰਹੇ ਹਾਂ ਤਾਂ ਉਨ੍ਹਾਂ ਲੋਕਾਂ ਨੂੰ ਨਾ ਭੁੱਲੋ ਜੋ ਸਰਹੱਦਾਂ ’ਤੇ ਹਨ... ਜੋ ਸਾਡੇ ਦੇਸ਼ ਦੀ ਰਾਖੀ ਲਈ ਅਪਣੀਆਂ ਜਾਨਾਂ ਦੇ ਰਹੇ ਹਨ।

ਜਦੋਂ ਅਸੀਂ ਜਸ਼ਨ ਵਿਚ ਗਾਈਏ ਤਾਂ, ਉਨ੍ਹਾਂ ਲਈ ਵੀ ਗਾਈਏ।’’ ਉਹ ਸੁਪ੍ਰੀਮ ਕੋਰਟ ਬਾਰ ਐਸੋਸੀਏਸ਼ਨ ਵਲੋਂ ਆਯੋਜਤ ਕਿ੍ਰਸਮਿਸ ਸਮਾਰੋਹ ਵਿਚ ਬੋਲ ਰਹੇ ਸਨ। ਸੀਜੇਆਈ ਨੇ ਕਿਹਾ ਕਿ ਬਾਰ ਦੇ ਮੈਂਬਰਾਂ ਲਈ ਨਵੇਂ ਚੈਂਬਰ ਬਣਾਏ ਜਾਣਗੇ। ਲੰਬਿਤ ਕੇਸਾਂ ਨੂੰ ਘਟਾਉਣ ਲਈ ਕਦਮ ਚੁਕ ਰਹੇ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ਮੁਲਤਵੀ ਕਰਨ ਦੀ ਪ੍ਰਕਿਰਿਆ ਨੂੰ ਸੰਸਥਾਗਤ ਰੂਪ ਦੇਣਗੇ। ਪ੍ਰੋਗਰਾਮ ਵਿਚ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਅਤੇ ਸੁਪ੍ਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਸ਼ ਸੀ ਅਗਰਵਾਲਾ ਵੀ ਮੌਜੂਦ ਸਨ।    

(For more news apart from CJI Chandrachud, stay tuned to Rozana Spokesman)