Nainital Accident: ਨੈਨੀਤਾਲ ’ਚ 100 ਮੀਟਰ ਡੂੰਘੀ ਖੱਡ ਵਿਚ ਡਿੱਗੀ ਰੋਡਵੇਜ਼ ਦੀ ਬੱਸ, 3 ਲੋਕਾਂ ਦੀ ਮੌਤ
Nainital Accident: ਬੱਸ 'ਚ 20 ਤੋਂ 25 ਲੋਕ ਸਵਾਰ ਦੱਸੇ ਜਾ ਰਹੇ ਹਨ
Nainital accident: ਉਤਰਾਖੰਡ ਦੇ ਨੈਨੀਤਾਲ ਤੋਂ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਅਲਮੋੜਾ ਤੋਂ ਹਲਦਵਾਨੀ ਆ ਰਹੀ ਰੋਡਵੇਜ਼ ਦੀ ਬੱਸ ਭੀਮਤਾਲ-ਰਾਣੀਬਾਗ ਮੋਟਰ ਰੋਡ 'ਤੇ ਅਮਲਾਲੀ ਨੇੜੇ ਡੂੰਘੀ ਖਾਈ 'ਚ ਡਿੱਗ ਗਈ। ਖਾਈ ਵਿਚ ਡਿੱਗਣ ਕਾਰਨ ਬੱਸ ਵਿਚ ਸਵਾਰ 20 ਤੋਂ 25 ਵਿਅਕਤੀ ਇੱਧਰ-ਉੱਧਰ ਜਾ ਡਿੱਗੇ।
ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਜਦਕਿ ਕੁਝ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ। ਜ਼ਖ਼ਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਅਤੇ ਮੋਢਿਆਂ 'ਤੇ ਚੁਕ ਕੇ ਸੜਕ 'ਤੇ ਲਿਆਂਦਾ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬਚਾਅ ਕਾਰਜ ਜਾਰੀ ਹੈ।
SDRF ਤੋਂ ਸੂਚਨਾ ਮਿਲੀ
ਅੱਜ 25 ਦਸੰਬਰ, 2024 ਨੂੰ ਜ਼ਿਲ੍ਹਾ ਕੰਟਰੋਲ ਰੂਮ, ਨੈਨੀਤਾਲ ਤੋਂ ਸੂਚਨਾ ਮਿਲੀ ਸੀ ਕਿ ਭੀਮਤਾਲ ਨੇੜੇ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਜਿਸ 'ਤੇ SDRF ਦੀਆਂ ਬਚਾਅ ਟੀਮਾਂ ਪੋਸਟ ਨੈਨੀ ਤਾਲ ਅਤੇ ਖੈਰਨਾ ਤੋਂ ਮੌਕੇ ਲਈ ਰਵਾਨਾ ਹੋ ਗਈਆਂ ਹਨ।
ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬੱਸ ਰੋਡਵੇਜ਼ ਦੀ ਸੀ ਜੋ ਭੀਮਤਾਲ ਤੋਂ ਹਲਦਵਾਨੀ ਵੱਲ ਜਾ ਰਹੀ ਸੀ। ਉਕਤ ਬੱਸ 'ਚ 20 ਤੋਂ 25 ਲੋਕ ਸਵਾਰ ਦੱਸੇ ਜਾ ਰਹੇ ਹਨ। ਬੱਸ ਕਰੀਬ 100 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ।