Central government ਵੱਲੋਂ ਤਿੰਨ ਨਵੀਆਂ ਏਅਰਲਾਈਨਾਂ ਨੂੰ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ੰਖ ਏਅਰ, ਅਲਹਿੰਦ ਏਅਰ ਅਤੇ ਫਲਾਈ ਐਕਸਪ੍ਰੈੱਸ ਨੂੰ ਐਨ.ਓ.ਸੀ. ਮਿਲਿਆ

Central government gives green signal to three new airlines

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਤਿੰਨ ਨਵੀਆਂ ਏਅਰਲਾਈਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਵੱਲੋਂ ਸ਼ੰਖ ਏਅਰ, ਅਲਹਿੰਦ ਏਅਰ ਅਤੇ ਫਲਾਈ ਐਕਸਪ੍ਰੈੱਸ ਨੂੰ NOC ਜਾਰੀ ਕੀਤਾ ਗਿਆ ਹੈ।  ਸਰਕਾਰ ਨੇ ਹਵਾਬਾਜ਼ੀ ਸੈਕਟਰ ਵਿੱਚ ਮੁਕਾਬਲਾ ਵਧਾਉਣ ਅਤੇ ਵੱਡੀਆਂ ਏਅਰਲਾਈਨਾਂ ਉੱਤੇ ਨਿਰਭਰਤਾ ਘਟਾਉਣ ਲਈ ਤਿੰਨ ਨਵੀਆਂ ਏਅਰਲਾਈਨਾਂ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਜਾਰੀ ਕੀਤਾ ਹੈ। ਇਨ੍ਹਾਂ ਏਅਰਲਾਈਨਾਂ ਦੇ ਨਾਂ ਸ਼ੰਖ ਏਅਰ, ਅਲਹਿੰਦ ਏਅਰ ਅਤੇ ਫਲਾਈ ਐਕਸਪ੍ਰੈੱਸ ਹਨ।
ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਇੰਡੀਗੋ ਦੇ ਆਪ੍ਰੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਸਰਕਾਰ ਨੂੰ ਲੱਗਾ ਕਿ ਭਾਰਤੀ ਹਵਾਬਾਜ਼ੀ ਸੈਕਟਰ ਵਿੱਚ ਵੱਧ ਕੰਪਨੀਆਂ ਅਤੇ ਵਿਕਲਪਾਂ ਦੀ ਲੋੜ ਹੈ।
ਨਾਗਰਿਕ ਉਡਾਣ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਸਰਕਾਰ ਦਾ ਟੀਚਾ ਭਾਰਤੀ ਅਸਮਾਨ ਵਿੱਚ ਵੱਧ ਏਅਰਲਾਈਨਾਂ ਨੂੰ ਉਤਸ਼ਾਹਿਤ ਕਰਨਾ ਹੈ। ਸਰਕਾਰ ਦਾ ਮੰਨਣਾ ਹੈ ਕਿ ਨਵੀਆਂ ਏਅਰਲਾਈਨਾਂ ਦੇ ਆਉਣ ਨਾਲ ਯਾਤਰੀਆਂ ਨੂੰ ਬਿਹਤਰ ਸੇਵਾ ਅਤੇ ਵੱਧ ਵਿਕਲਪ ਮਿਲਣਗੇ।