WhatsApp ਯੂਜਰਜ਼ ਹੋ ਜਾਓ ਸਾਵਧਾਨ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਈਬਰ ਠੱਗ ਕਰ ਰਹੇ ਘੋਸਟ ਪੇਅਰਿੰਗ ਘੁਟਾਲਾ, ਬਿਨਾਂ ਓਟੀਪੀ ਦੇ ਹੈਕ ਕੀਤੇ ਜਾ ਰਹੇ ਅਕਾਊਂਟ

WhatsApp users, be careful!

ਚੰਡੀਗੜ੍ਹ : ਜੋ ਲੋਕ ਵਾਟਸਐਪ ਦੀ ਵਰਤੋਂ ਕਰਦੇ ਨੇ, ਉਹ ਜ਼ਰ੍ਹਾ ਸਾਵਧਾਨ ਹੋ ਜਾਣ,, ਜੀ ਹਾਂ,,, ਸਾਈਬਰ ਅਪਰਾਧੀਆਂ ਵੱਲੋਂ ਹੁਣ ਇਕ ਨਵੇਂ ਤਰੀਕੇ ਨਾਲ ਲੋਕਾਂ ਦੇ ਵਾਟਸਐਪ ਅਕਾਊਂਟ ਨੂੰ ਆਪਣੇ ਕਬਜ਼ੇ ਵਿਚ ਲਿਆ ਜਾ ਰਿਹੈ ਅਤੇ ਇਸ ਨਵੇਂ ਸਾਈਬਰ ਅਪਰਾਧ ਨੂੰ ਘੋਸਟ ਪੇਅਰਿੰਗ ਘੁਟਾਲੇ ਦਾ ਨਾਮ ਦਿੱਤਾ ਗਿਆ ਏ। ਇਸ ਘੁਟਾਲੇ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਵਾਟਸਐਪ ਵਰਤਣ ਵਾਲਿਆਂ ਲਈ ਇਕ ਗੰਭੀਰ ਸਾਈਬਰ ਅਲਰਟ ਵੀ ਜਾਰੀ ਕੀਤਾ ਗਿਐ। ਦੇਖੋ ਪੂਰੀ ਖ਼ਬਰ।
ਸਾਈਬਰ ਠੱਗਾਂ ਵੱਲੋਂ ਕੀਤੇ ਜਾ ਰਹੇ ਘੋਸਟ ਪੇਅਰਿੰਗ ਘੋਟਾਲੇ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਏ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਐ ਕਿ ਇਸ ਠੱਗੀ ਵਿਚ ਨਾ ਤਾਂ ਓਟੀਪੀ ਦੀ ਲੋੜ ਹੁੰਦੀ ਐ ਅਤੇ ਨਾ ਹੀ ਪਾਸਵਰਡ ਦੀ। ਪੰਜਾਬ ਪੁਲਿਸ ਵੱਲੋਂ ਸਾਰੇ ਵਾਟਸਐਪ ਯੂਜਰਜ਼ ਲਈ ਅਲਰਟ ਜਾਰੀ ਕੀਤਾ ਗਿਆ ਏ। ਪੁਲਿਸ ਦਾ ਕਹਿਣਾ ਏ ਕਿ ਇਹ ਚਿਤਾਵਨੀ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਸਰਟ ਇਨ ਦੀ ਰਿਪੋਰਟ ਤੋਂ ਬਾਅਦ ਜਾਰੀ ਕੀਤੀ ਗਈ ਐ। ਰਿਪੋਰਟ ਦੇ ਮੁਤਾਬਕ ਸਾਈਬਰ ਅਪਰਾਧੀ ਵਾਟਸਐਪ ਦੇ ਲਿੰਕਡ ਡਿਵਾਈਸ ਫੀਚਰ ਦਾ ਗ਼ਲਤ ਫ਼ਾਇਦਾ ਉਠਾ ਰਹੇ ਨੇ। 

ਕੀ ਹੈ ਘੋਸਟ ਪੇਅਰਿੰਗ ਘੁਟਾਲਾ?
ਪੰਜਾਬ ਪੁਲਿਸ ਦੇ ਮੁਤਾਬਕ, 
- ਘੋਸਟ ਪੇਅਰਿੰਗ ਘੁਟਾਲੇ ਵਿਚ ਅਪਰਾਧੀ ਵਾਟਸਐਪ ਦੇ ਲਿੰਕਡ ਡਿਵਾਈਸ ਸਿਸਟਮ ਦੀ ਦੁਰਵਰਤੋਂ ਕਰਦੇ ਹਨ। 
- ਹੈਕਰ ਇਸ ਪ੍ਰਕਿਰਿਆ ਜ਼ਰੀਏ ਅਕਾਊਂਟ ’ਤੇ ਕਬਜ਼ਾ ਕਰ ਲੈਂਦੇ ਹਨ।
- ਸਾਈਬਰ ਅਪਰਾਧੀ ਪਹਿਲਾਂ ਉਪਭੋਗਤਾਵਾਂ ਨੂੰ ਫਰਜ਼ੀ ਕਾਲ, ਸੰਦੇਸ਼ ਜਾਂ ਵੀਡੀਓ ਕਾਲ ਕਰਦੇ ਹਨ। 
- ਬਾਅਦ ’ਚ ਨੌਕਰੀ, ਇਨਾਮ, ਅਕਾਊਂਟ ਵੈਰੀਫਿਕੇਸ਼ਨ ਜਾਂ ਵਾਟਸਐਪ ਸਹਾਇਤਾ ਦੇ ਨਾਂ ’ਤੇ ਇਕ ਕਿਊਆਰ ਕੋਡ ਭੇਜਿਆ ਜਾਂਦਾ ਹੈ। 
- ਜਿਵੇਂ ਹੀ ਯੂਜਰ ਕਿਊਆਰ ਕੋਡ ਨੂੰ ਸਕੈਨ ਕਰਦੈ ਤਾਂ ਉਸਦਾ ਵਾਟਸਐਪ ਅਕਾਊਂਟ ਹੈਕਰ ਦੇ ਸਿਸਟਮ ਨਾਲ ਜੁੜ ਜਾਂਦਾ ਹੈ। 
- ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਯੂਜਰਜ਼ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਮਿਲਦੀ। 
- ਹੈਕਰ ਅਕਾਊਂਟ ਨੂੰ ਕੰਟਰੋਲ ਕਰਕੇ ਚੈਟ, ਫੋਟੋ, ਵੀਡੀਓ, ਸੰਪਰਕ ਸੂਚੀ ਦੇ ਨਾਲ-ਨਾਲ ਨਿੱਜੀ ਜਾਣਕਾਰੀ ਦੀ ਗ਼ਲਤ ਵਰਤੋਂ ਕਰਦੇ ਨੇ। 
ਘੋਸਟ ਪੇਅਰਿੰਗ ਘੁਟਾਲੇ ਤੋਂ ਬਚਾਅ ਦੇ ਉਪਾਅ
- ਵਾਟਸਐਪ ਦੇ ਲਿੰਕਡ ਡਿਵਾਈਸ ਸੈਕਸ਼ਨ ਦੀ ਰੈਗੂਲਰ ਜਾਂਚ ਕਰੋ।
- ਜੇਕਰ ਕੋਈ ਅਣਜਾਣ ਡਿਵਾਈਸ ਨਾਲ ਜੁੜਿਆ ਦਿਖਾਈ ਦੇਵੇ ਤਾਂ ਤੁਰੰਤ ਲਾਗਆਊਟ ਕਰੋ।
- ਕਿਸੇ ਵੀ ਅਣਜਾਣ ਕਿਊਆਰ ਕੋਡ ਨੂੰ ਸਕੈਨ ਨਾ ਕਰੋ।
- ਵਾਟਸਐਪ ਵਿਚ ਟੂ-ਸਟੈਪ ਵੈਰੀਫਿਕੇਸ਼ਨ ਸਹੂਲਤ ਜ਼ਰੂਰ ਚਾਲੂ ਰੱਖੋ।
- ਸਾਈਬਰ ਠੱਗੀ ਦੀ ਸਥਿਤੀ ਵਿਚ ਤੁਰੰਤ ਸਾਈਬਰ ਅਪਰਾਧ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਓ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਵਾਟਸਐਪ ਜਾਂ ਕੋਈ ਵੀ ਸਰਕਾਰੀ ਵਿਭਾਗ ਕਦੇ ਵੀ ਫੋਨ ਜਾਂ ਸੰਦੇਸ਼ ਜ਼ਰੀਏ ਕਿਊਆਰ ਕੋਡ ਸਕੈਨ ਕਰਨ ਲਈ ਨਹੀਂ ਕਹਿੰਦਾ। ਅਜਿਹੇ ਕਿਸੇ ਵੀ ਸੰਦੇਸ਼, ਕਾਲ ਜਾਂ ਲਿੰਕ ਤੋਂ ਸਾਵਧਾਨ ਰਹਿਣ ਦੀ ਲੋੜ ਐ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਭਾਰੀ ਨੁਕਸਾਨ ਦਾ ਕਾਰਨ ਬਣ ਸਕਦੀ ਐ,,, ਇਸ ਲਈ ਚੌਕਸ ਰਹੋ, ਸੁਰੱਖਿਅਤ ਰਹੋ ਅਤੇ ਇਸ ਘੋਸਟ ਪੇਅਰਿੰਗ ਘੁਟਾਲੇ ਦੀ ਜਾਣਕਾਰੀ ਦੂਜਿਆਂ ਤੱਕ ਵੀ ਪਹੁੰਚਾਓ।