ਭਾਜਪਾ ਦੀ ਜਨਮਦਾਤੀ ਹੈ ਆਰਐਸਐਸ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰ.ਐਸ.ਐਸ ਵਿਰੁਧ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਹਰ ਜਗ੍ਹਾ ਉਸ ਦੀ ਛਾਪ........

Rahul Gandhi

ਭੁਵਨੇਸ਼ਵਰ  : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਰ.ਐਸ.ਐਸ ਵਿਰੁਧ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਚ ਹਰ ਜਗ੍ਹਾ ਉਸ ਦੀ ਛਾਪ ਵਿਖਾਈ ਦਿੰਦੀ ਹੈ ਅਤੇ ਇਹ ਜਥੇਬੰਦੀ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਵਿਚ ਵੜਨਾ ਅਤੇ ਉਨ੍ਹਾਂ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ, 'ਸੰਘ ਭਾਜਪਾ ਦੀ ਜਨਮਦਾਤੀ ਹੈ। ਉਸ ਨੂੰ ਲਗਦਾ ਹੈ ਕਿ ਦੇਸ਼ ਵਿਚ ਉਹ ਇਕੋ ਇਕ ਸੰਸਥਾ ਹੈ।

ਉਹ ਸਾਰੇ ਹੋਰ ਸੰਸਥਾਵਾਂ ਵਿਚ ਵੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ।' ਰਾਹੁਲ ਨੇ ਕਿਹਾ ਕਿ ਉਸ ਦੀ ਮਾਨਸਿਕਤਾ ਕਾਰਨ ਨਿਆਂਪਾਲਿਕਾ ਅਤੇ ਸਿਖਿਆ ਖੇਤਰਾਂ ਸਮੇਤ ਦੇਸ਼ ਵਿਚ ਹਰ ਜਗ੍ਹਾ ਅਰਾਜਕਤਾ ਫੈਲ ਗਈ ਹੈ। ਉਨ੍ਹਾਂ ਬੁੱਧੀਜੀਵੀਆਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸਾਨੂੰ ਲਗਦਾ ਹੈ ਕਿ ਕੁੱਝ ਲੋਕਾਂ ਦੇ ਸਮੂਹ ਜਾਂ ਕਿਸੇ ਇਕ ਵਿਚਾਰਧਾਰਾ ਨੂੰ ਨਹੀਂ ਸਗੋਂ ਭਾਰਤ ਦੇ 1.2 ਅਰਬ ਲੋਕਾਂ ਨੂੰ ਦੇਸ਼ ਚਲਾਉਣਾ ਚਾਹੀਦਾ ਹੈ।'  ਏਜੰਸੀ)