ਗਣਤੰਤਰ ਦਿਵਸ: 855 ਪੁਲਿਸ ਅਧਿਕਾਰੀ ਸਨਮਾਨਤ, 149 ਨੂੰ ਬਹਾਦਰੀ ਪੁਰਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਕੁਲ 855 ਕਰਮਚਾਰੀਆਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ......

Republic Day: 855 Police Officers Honor, 149 Gallantry Award

ਨਵੀਂ ਦਿੱਲੀ  : ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਕੁਲ 855 ਕਰਮਚਾਰੀਆਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿਚ 149 ਕਰਮਚਾਰੀਆਂ ਨੂੰ ਜੰਮੂ- ਕਸ਼ਮੀਰ, ਨਕਸਲ ਪ੍ਰਭਾਵਤ ਇਲਾਕਿਆਂ ਅਤੇ ਹੋਰ ਖੇਤਰਾਂ ਵਿਚ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਵੀਰਤਾ ਮੈਡਲ ਦਿਤੇ ਗਏ। ਦੇਸ਼ ਦੇ ਸੱਭ ਤੋਂ ਵੱਡੇ ਅਰਧਸੈਨਿਕ ਬਲ- ਸੀਆਰਪੀਐਫ਼ ਨੂੰ ਬਹਾਦਰੀ ਲਈ ਸੱਭ ਤੋਂ ਜ਼ਿਆਦਾ 44 ਪੁਰਸਕਾਰ ਮਿਲੇ। ਇਸ ਤੋਂ ਬਾਅਦ ਉੜੀਸਾ ਪੁਲਿਸ ਨੂੰ 26 ਮੈਡਲ, ਜੰਮੂ-ਕਸ਼ਮੀਰ ਪੁਲਿਸ ਨੂੰ 25 ਅਤੇ ਛੱਤੀਸਗੜ੍ਹ ਪੁਲਿਸ ਨੂੰ 14 ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।

ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਤਿੰਨ ਜਵਾਨਾਂ ਨੂੰ ਮਰਨ ਮਗਰੋਂ ਉੱਚ ਸਨਮਾਨ- ਰਾਸ਼ਟਰਪਤੀ ਦੇ ਪੁਲਿਸ ਮੈਡਲ (ਪੀਪੀਐਮਜੀ) ਨਾਲ ਸਨਮਾਨਤ ਕੀਤਾ ਗਿਆ। ਬਹਾਦਰੀ ਮੈਡਲ ਦੇ ਹੋਰ ਜੇਤੂਆਂ ਵਿਚ ਮੇਘਾਲਿਆ ਪੁਲਿਸ ਦੇ 13, ਉੱਤਰ ਪ੍ਰਦੇਸ਼ ਪੁਲਿਸ ਦੇ 10, ਸੀਮਾ ਸੁਰੱਖਿਆ ਬਲ ਦੇ ਅੱਠ, ਦਿੱਲੀ ਪੁਲਿਸ ਦੇ ਚਾਰ, ਝਾਰਖੰਡ ਪੁਲਿਸ ਦੇ ਤਿੰਨ ਅਤੇ ਅਸਮ ਰਾਈਫ਼ਲਜ਼ ਅਤੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਇਕ ਇਕ ਜਵਾਨ ਸ਼ਾਮਲ ਸਨ।

ਗ੍ਰਹਿ ਮੰਤਰਾਲੇ ਦੇ ਇਕ ਹੁਕਮ 'ਚ ਦਸਿਆ ਗਿਆ ਕਿ ਵੱਖ ਵੱਖ ਰਾਜਾਂ ਦੀ ਪੁਲਿਸ, ਕੇਂਦਰੀ ਪੁਲਿਸ ਬਲਾਂ ਅਤੇ ਸੰਗਠਨਾਂ ਨੇ ਮਹਿਲਾ ਅਤੇ ਪੁਰਸ਼ ਕਰਮਚਾਰੀਆਂ ਨੂੰ ਕੁੱਲ 146 ਪੁਲਿਸ ਵੀਰਤਾ ਮੈਡਲਾਂ, ਉੱਚ ਸੇਵਾ ਲਈ ਰਾਸ਼ਟਰਪਤੀ ਦੇ 74 ਪੁਲਿਸ ਮੈਡਲਾਂ ਅਤੇ ਸ਼ਲਾਘਾਯੋਗ ਸੇਵਾਵਾਂ ਲਈ 632 ਪੁਲਿਸ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।  (ਪੀਟੀਆਈ)