ਦਿੱਲੀ ‘ਚ ਕਿਸਾਨਾਂ ਦੀ ਪਰੇਡ ਤੋਂ ਬਾਅਦ ਐਕਸ਼ਨ ‘ਚ ਆਏ ਅਮਿਤ ਸ਼ਾਹ, ਦਿੱਤੇ ਇਹ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਜ ਦੇਸ਼ ਦਾ 72ਵਾਂ ਗਣਤੰਤਰ ਦਿਵਸ ਹੈ ਅਤੇ ਅੱਜ ਦੇਸ਼ ਪੂਰੀ ਦੁਨੀਆ ਦੇ ਸਾਹਮਣੇ...

Amit Shah

ਨਵੀਂ ਦਿੱਲੀ: ਅੱਜ ਦੇਸ਼ ਦਾ 72ਵਾਂ ਗਣਤੰਤਰ ਦਿਵਸ ਹੈ ਅਤੇ ਅੱਜ ਦੇਸ਼ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਸਾਰ ਹੋ ਗਿਆ ਕਿਉਂਕਿ ਅੱਜ ਕਿਸਾਨ ਅੰਦੋਲਨ ਹਫ਼ੜਾ ਦਫ਼ੜੀ ਦੇ ਸਿਖਰ ‘ਤੇ ਪਹੁੰਚ ਗਿਆ ਹੈ। ਟ੍ਰੈਕਟਰ ਪਰੇਡ ਦੇ ਨਾਮ ਉਤੇ ਕਈਂ ਸ਼ਰਾਰਤੀ ਅਨਸਰਾਂ ਅਤੇ ਕਿਸਾਨ ਵਿਰੋਧੀ ਵਿਅਕਤੀਆਂ ਵੱਲੋਂ ਲਾਲ ਕਿਲੇ ਉਤੇ ਕਬਜ਼ਾ ਕਰ ਲਿਆ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ ਦੋ ਮਹੀਨੇ ਤੋਂ ਸ਼ਾਤਮਈ ਅੰਦੋਲਨ ਚਲਾਇਆ ਜਾ ਰਿਹਾ ਸੀ, ਤੇ ਜਥੇਬੰਦੀਆਂ ਵੱਲੋਂ ਕਿਸਾਨਾਂ, ਨੌਜਵਾਨਾਂ ਨੂੰ ਵਾਰ-ਵਾਰ ਅਪੀਲਾਂ ਕੀਤੀਆਂ ਗਈਆਂ ਸਨ ਕਿ ਤੁਸੀਂ ਦਿੱਲੀ ਟਰੈਕਟਰ ਪਰੇਡ ਵਿਚ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਨਹੀਂ ਕਰਨੀ ਤੇ ਦਿੱਲੀ ਪੁਲਿਸ ਵੱਲੋਂ ਦਿੱਤੇ ਰੂਟਾਂ ਉਤੇ ਹੀ ਚੱਲਣਾ ਹੈ ਪਰ ਕਈਂ ਨੌਜਵਾਨਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਵੱਲੋਂ ਰੈਲੀ ਵਿਚ ਹਿੰਸਾ ਵੀ ਕੀਤੀ ਗਈ ਜਿਸ ਕਾਰਨ ਕਿਸਾਨੀ ਅੰਦੋਲਨ ਦੀਆਂ ਆਸਾਂ ਉਤੇ ਪਾਣੀ ਫੀਰਿਆ ਹੈ।

ਲਾਲ ਕਿਲੇ ਦੇ ਨੇੜੇ ਪੁਲਿਸ ਦਾ ਇਕ ਵੀ ਪੁਲਿਸ ਕਰਮਚਾਰੀ ਤੈਨਾਤ ਨਹੀਂ ਸੀ। ਲਾਲ ਕਿਲਾ ਟ੍ਰੈਕਟਰ ਪਰੇਡ ਦੇ ਰੂਟ ‘ਚ ਵੀ ਨਹੀਂ ਸੀ। ਲਾਲ ਕਿਲੇ ਉਤੇ ਕਬਜਾ ਤੋਂ ਬਾਅਦ ਅੰਦੋਲਨਕਾਰੀ ਉਸ ਪੋਲ ਉਤੇ ਚੜ੍ਹ ਗਏ ਜਿਸ ਉਤੇ ਸਵਤੰਤਰਤਾ ਦਿਵਸ ਤੇ ਪੀਐਮ ਮੋਦੀ ਤਿਰੰਗਾ ਲਹਿਰਾਉਂਦੇ ਹਨ। ਉਸ ਪੋਲ ਉਤੇ ਚੜਨ ਤੋਂ ਬਾਅਦ ਅੰਦੋਲਕਾਰੀਆਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ।

ਪੂਰੀ ਦਿੱਲੀ ਵਿਚ ਵਿਵਸਥਾ ਨਾ ਨਾਮ ਨਹੀਂ ਸੀ। ਸੜਕਾਂ ਉਤੇ ਪੱਥਰ, ਬੈਰੀਕੇਡ, ਦਿਖ ਰਹੇ ਸੀ। ਲਾਲ ਕਿਲਾ ਅਤੇ ਆਈਟੀਓ ‘ਚ ਦਖਲ ਅੰਦੋਲਨਕਾਰੀਆਂ ਨੂੰ ਲੈ ਕੇ ਹੁਣ ਗ੍ਰਹਿ ਮੰਤਰਾਲਾ ਐਕਸ਼ਨ ਵਿਚ ਆ ਗਿਆ ਹੈ। ਟ੍ਰੈਕਟਰ ਮਾਰਚ ਦੌਰਾਨ ਹੋਈ ਹਿੰਸਾ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਵੱਲੋਂ ਵੱਡੀ ਖਬਰ ਆ ਗਈ ਹੈ। ਗ੍ਰਹਿ ਮੰਤਰਾਲੇ ਨੇ ਹਾਈਲੇਵਲ ਮੀਟਿੰਗ ਤੋਂ ਬਾਅਦ ਵੱਡਾ ਫ਼ੈਸਲਾ ਲਿਆ ਹੈ ਕਿ ਦਿੱਲੀ ਵਿਚ ਅਰਧਸੈਨਿਕ ਬਲਾਂ ਦੀਆਂ 15 ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ।

ਨਾਲ ਹੀ ਹੁਕਮ ਦਿੱਤੇ ਹਨ ਕਿ ਆਈ.ਟੀ.ਓ ਵਿਚ ਮੌਜੂਦ ਦੁਰਾਚਾਰ ਨੂੰ ਪੂਰੇ ਬਲ ਦੇ ਨਾਲ ਮੁਕਬਲਾ ਕੀਤਾ ਜਾਵੇ। ਦਿੱਲੀ ‘ਚ ਕਿਸਾਨਾਂ ਦੇ ਇਸ ਦੁਰਾਚਾਰ ਤੋਂ ਬਾਅਦ ਹੁਣ ਗ੍ਰਹਿ ਮੰਤਰਾਲਾ ਐਕਸ਼ਨ ਵਿਚ ਆ ਗਿਆ ਹੈ। ਅਤੇ ਲਾਲ ਕਿਲੇ ਵਿਚ ਮੌਜੂਦ ਦੁਰਾਚਾਰ ਨੂੰ ਕੱਢਣ ਦੇ ਲਈ ਵੱਡੀ ਫੋਰਸ ਨੂੰ ਭੇਜ ਦਿੱਤਾ ਹੈ। ਨਾਲ ਹੀ ਗ੍ਰਹਿ ਮੰਤਰਾਲਾ ਵੱਲੋਂ ਫੋਰਸ ਨੂੰ ਅਲਰਟ ਰਹਿਣ ਦਾ ਹੁਕਮ ਦਿੱਤਾ ਹੈ।