ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਹੋਵੇਗੀ ਟ੍ਰੈਕਟਰ ਪਰੇਡ, ਦੇਖਣ ਨੂੰ ਮਿਲੇਗਾ ਵਿਲੱਖਣ ਨਜ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਚ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਕਿਸਾਨ ਮੋਰਚੇ ਨੇ ਬਹੁਤ ਹੀ ਵਿਆਪਕ ਪ੍ਰਬੰਧ ਹਰ ਪੱਖ ਤੋਂ ਕੀਤੇ ਹਨ

republic day

ਨਵੀਂ ਦਿੱਲੀ:  ਭਾਰਤ 'ਚ ਅੱਜ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ 'ਚ ਹੋਣ ਵਾਲੇ ਕੌਮੀ ਸਮਾਗਮ ਦੀਆਂ ਤਿਆਰੀਆਂ ਦੇ ਨਾਲ ਨਾਲ ਅੱਜ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ ਦੀ ਰਾਜਧਾਨੀ ਦਿੱਲੀ 'ਚ ਟ੍ਰੈਕਟਰ ਮਾਰਚ ਵੀ ਕੱਢਣਗੇ। ਦਿੱਲੀ ਵਿਚ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਕਿਸਾਨ ਮੋਰਚੇ ਨੇ ਬਹੁਤ ਹੀ ਵਿਆਪਕ ਪ੍ਰਬੰਧ ਹਰ ਪੱਖ ਤੋਂ ਕੀਤੇ ਹਨ।

Republic Day

ਇਥੋਂ ਤਕ ਕਿ ਲੋੜ ਪੈਣ ਸਮੇਂ ਟਰੈਕਟਰ ਵਿਚ ਤੇਲ ਭਰਨ ਲਈ ਟੈਂਕਰਾਂ ਦਾ ਵੀ ਪ੍ਰਬੰਧ ਹੋਵੇਗਾ। ਟਰੈਕਟਰ ਖ਼ਰਾਬ ਹੋਣ ਉਤੇ ਤੁਰਤ ਠੀਕ ਕਰਨ ਲਈ ਮਕੈਨਿਕਾਂ ਦੀਆਂ ਟੀਮਾਂ ਤੇ ਮੈਡੀਕਲ ਐਮਰਜੈਂਸੀ ਲਈ 100 ਐਾਬੂਲੈਸਾਂ ਦਾ ਪ੍ਰਬੰਧ ਕੀਤਾ ਗਿਆ ਹੈ। 

farmer tractor prade

ਦਿੱਲੀ ਪੁਲਿਸ ਵਲੋਂ ਅੱਜ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੈ। 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਡੀ ਗਿਣਤੀ ਲੋਕ ਦਿੱਲੀ ਵੱਲ ਵਹੀਰਾ ਘੱਤ ਰਹੇ ਹਨ। ਖ਼ਾਸ ਕਰ ਕੇ ਨੌਜਵਾਨਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਬੀਤੇ ਦਿਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦਾ ਦਿੱਲੀ ਵੱਲ ਜਾਣਾ ਜਾਰੀ ਹੈ। ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ। 

farmer tractor prade

ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਦਿੱਲੀ ਵਿਚ 26 ਜਨਵਰੀ ਦੀ ਪਰੇਡ ਦੀਆਂ ਤਿਆਰੀਆਂ ਨੂੰ ਲੈ ਕੇ ਉਤਸ਼ਾਹਤ ਆਗੂਆਂ ਨੇ ਅਗਲੇ ਵੱਡੇ ਐਕਸ਼ਨ ਦਾ ਵੀ ਨਾਲ ਹੀ ਫ਼ੈਸਲਾ ਲੈ ਲਿਆ ਹੈ। ਮੋਰਚੇ ਵਲੋਂ ਲਏ ਫ਼ੈਸਲੇ ਮੁਤਾਬਕ 26 ਦੀ ਇਤਿਹਾਸਕ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਪਹਿਲੀ ਫ਼ਰਵਰੀ ਨੂੰ ਦੇਸ਼ ਦੀ ਸੰਸਦ ਵਲ ਪੈਦਲ ਕੂਚ ਕੀਤਾ ਜਾਵੇਗਾ।