ਟਰੈਕਟਰ ਪਰੇਡ 'ਚ ਸਟੰਟ ਦੇ ਦੌਰਾਨ ਚਿੱਲਾ ਬਾਰਡਰ ਤੇ ਪਲਟਿਆ ਟਰੈਕਟਰ
ਇਸ ਦੌਰਾਨ ਇਸ ਘਟਨਾ ਵਿੱਚ ਮੈਟਰੋਪੋਲੀਟਨ ਦੇ ਪ੍ਰਧਾਨ ਰਾਜੀਵ ਨਾਗਰ ਜ਼ਖਮੀ ਹੋ ਗਏ ਹਨ
Farmer's Tractor Rally
ਨਵੀਂ ਦਿੱਲੀ - ਗਣਤੰਤਰ ਦਿਵਸ ਦੇ ਮੱਦੇਨਜ਼ਰ ਦਿੱਲੀ 'ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟ੍ਰੈਕਟਰ ਮਾਰਚ ਵੀ ਕੱਢ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਦੇ ਸਿੰਘੂ, ਟੀਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਜੁਟੇ ਹੋਏ ਹਨ। ਰਾਜਧਾਨੀ ਦੇ ਬਾਰਡਰਾਂ ‘ਤੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਹਨ। ਇਸ ਵਿਚਕਾਰ ਚਿੱਲਾ ਬਾਰਡਰ ਤੇ ਸਟੰਟ ਦੇ ਦੌਰਾਨ ਇੱਕ ਟਰੈਕਟਰ ਪਲਟ ਗਿਆ।
ਦੱਸ ਦੇਈਏ ਕਿ ਟਰੈਕਟਰ ਮਾਰਚ ਦੌਰਾਨ ਇਹ ਟਰੈਕਟਰ ਸਟੰਟ ਕਰ ਰਿਹਾ ਸੀ ਤੇ ਅਚਾਨਕ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਨਾਲ ਹੀ ਪਲਟ ਗਿਆ। ਇਸ ਦੌਰਾਨ ਇਸ ਘਟਨਾ ਵਿੱਚ ਮੈਟਰੋਪੋਲੀਟਨ ਦੇ ਪ੍ਰਧਾਨ ਰਾਜੀਵ ਨਾਗਰ ਜ਼ਖਮੀ ਹੋ ਗਏ ਹਨ, ਹਾਲਾਂਕਿ ਕਿਸੇ ਨੂੰ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਕਿਸਾਨਾਂ ਨੇ ਟਰੈਕਟਰ ਸਿੱਧਾ ਕੀਤਾ। ਘਟਨਾ ਤੋਂ ਬਾਅਦ ਮੌਕੇ 'ਤੇ ਭਗਦੜ ਮਚ ਗਈ।