ਅਤਿਵਾਦੀ ਠਿਕਾਣਿਆਂ ਉੱਤੇ ਹਵਾਈ ਹਮਲੇ ਦੇ ਬਾਅਦ ਐਲਓਸੀ ਉੱਤੇ ਤਨਾਅ ,ਫੌਜ ਅਤੇ ਬੀਐਸਐਫ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫੌਜ਼ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ‘ਚ ਦਾਖਲ ਹੋਣ ਤੋਂ ਬਾਅਦ ਕਸ਼ਮੀਰ ‘ਚ ਤਣਾਅ ਕੀਤਾ ....

High Alert After IAF Strikes

ਜੰਮੂ- ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ 'ਚ ਦਾਖਲ ਹੋਣ ਤੋਂ ਬਾਅਦ ਮਕਬੂਜ਼ਾ ਕਸ਼ਮੀਰ 'ਚ ਹਮਲਾ ਕੀਤਾ ਅਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰ ਵਿਚ ਭਾਰਤੀ ਹਵਾਈ ਫੌਜ ਦੁਆਰਾ ਕੀਤੇ ਗਏ ਹਮਲੇ ਨੂੰ ਲੈ ਕੇ ਸ਼੍ਰੀਨਗਰ ਅਤੇ ਵਾਦੀ ਦੇ ਹੋਰ ਵੱਡੇ ਸ਼ਹਿਰਾਂ ਦੇ ਲੋਕਾਂ ਨੂੰ ਆਮ ਨਾਲੋਂ ਘੱਟ ਗੱਲਬਾਤ ਕਰਦੇ ਹੋਏ ਦੇਖਿਆ ਗਿਆ। ਭਾਰਤ ਅਤੇ ਪਾਕਿਸਤਾਨ ਦਰਮਿਆਨ ਹੁਣ ਤੱਕ ਹੋ ਚੁੱਕੇ ਸਾਰੇ ਯੁੱਧ ਦੇਖ ਚੁੱਕੇ ਅਬਦੁਲ ਗਨੀ ਡਾਰ (80) ਨੇ ਕਿਹਾ, ''ਅਸੀਂ ਉਮੀਦ ਕਰਦੇ ਹਾਂ ਕਿ ਇਹ ਇੱਥੇ ਖ਼ਤਮ ਹੋ ਜਾਵੇਗਾ ਅਤੇ ਇਸ ਵਿਚ ਵਾਧਾ ਨਹੀਂ ਹੋਵੇਗਾ।

ਜੇਕਰ ਦੁਸ਼ਮਣੀ ਵਿਚ ਵਾਧਾ ਹੁੰਦਾ ਹੈ ਤਾਂ ਇਸ ਤੋਂ ਕੰਟਰੋਲ ਰੇਖਾ ਦੇ ਦੋਨੋਂ ਪਾਸੇ ਰਹਿ ਰਹੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਤੇ ਪੀੜਤ ਹੋਣਗੇ।''ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਕਈ ਲੋਕਾਂ ਨੇ ਦੋ ਪ੍ਰਮਾਣੂ ਸ਼ਕਤੀਆਂ ਨਾਲ ਜੁੜੇ ਦੇਸ਼ਾਂ ਵਿਚ ਲੜਾਈ ਦੀ ਸੰਭਾਵਨਾ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਆਪਣਾ ਡਰ ਪ੍ਰਗਟਾਇਆ ਹੈ। ਅਬਦੁੱਲਾ ਨੇ ਟਵੀਟਰ ਹੈਂਡਲ ਉੱਤੇ ਲਿਖਿਆ ਹੈ, ''ਹੁਣ ਪੀਐਮ ਇਮਰਾਨ ਖਾਨ ਇਸ ਉੱਤੇ ਵਿਚਾਰ ਕਰਨਗੇ ਕਿ ਪਾਕਿਸਤਾਨ ਜਵਾਬ ਦੇਵੇ ਜਾਂ ਨਾ। ਦੇਖਣਾ ਇਹ ਹੈ ਕਿ ਉਹ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇਣਗੇ? ਕਿੱਥੇ ਪ੍ਰਤੀਕਿਰਿਆ ਦੇਣਗੇ ?

ਕੀ ਭਾਰਤ ਪਾਕਿਸਤਾਨ ਦੀ ਪ੍ਰਤੀਕਿਰਿਆ ਉੱਤੇ ਕਰਾਰਾ ਜਵਾਬ ਦੇਵੇਗਾ।''ਸਰਕਾਰ ਨੇ ਪਿਛਲੇ ਹਫ਼ਤੇ ਵੱਖਵਾਦੀਆ ਅਤੇ ਜਮਾਤ-ਏ-ਇਸਲਾਮੀ ਜੰਮੂ-ਕਸ਼ਮੀਰ ਕਾਡਰ ਉੱਤੇ ਕਾਰਵਾਈ ਸ਼ੁਰੂ ਕੀਤੀ ਸੀ ਜਿਸਦੇ ਬਾਅਦ ਕਸ਼ਮੀਰ ਵਾਸੀਆਂ ਨੇ ਜ਼ਰੂਰਤ ਦਾ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ। ਵਾਦੀ ਵਿਚ ਅਰਧਸੈਨਿਕ ਬਲਾਂ ਦੀ 100 ਹੋਰ ਕੰਪਨੀਆਂ ਦੀ ਨਿਯੁਕਤੀ ਦੇ ਬਾਅਦ ਇਹ ਕਾਰਵਾਈ ਹੋਈ ਹੈ। ਰਾਜਪਾਲ ਸੱਤਿਆਪਾਲ ਮਲਿਕ ਨੇ ਲੋਕਾਂ ਦੇ ਇਸ ਸ਼ੱਕ ਨੂੰ ਨਕਾਰ ਦਿੱਤਾ ਸੀ ਕਿ ਇਹ ਸਿਰਫ਼ ਚੋਣਾਂ ਨਾਲ ਜੁੜੀ ਕਾਰਵਾਈ ਹੈ ਅਤੇ ਉਨ੍ਹਾਂ ਨੂੰ ਦਹਿਸ਼ਤ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ।