ਮੋਦੀ ਜੀ ਨੀਮਫ਼ੌਜੀ ਬਲਾਂ ਨੂੰ 'ਸ਼ਹੀਦ' ਦਾ ਦਰਜਾ ਨਹੀਂ ਦੇ ਰਹੇ, ਘੱਟ ਤੋਂ ਘੱਟ ਬਿਹਤਰ ਤਨਖ਼ਾਹ ਤਾਂ ਦੇਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਜਾਨ ਗੁਆਉਣ ਵਾਲੇ ਕੇਂਦਰੀ ਨੀਮਫ਼ੌਜੀ ਬਲਾਂ ਦੇ ਜਵਾਨਾਂ ਨੂੰ 'ਸ਼ਹੀਦ'....

Rahul Gandhi And PM Narendra Modi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਲਈ ਜਾਨ ਗੁਆਉਣ ਵਾਲੇ ਕੇਂਦਰੀ ਨੀਮਫ਼ੌਜੀ ਬਲਾਂ ਦੇ ਜਵਾਨਾਂ ਨੂੰ 'ਸ਼ਹੀਦ' ਦਾ ਦਰਜਾ ਦੇਣ ਦੀ ਉਨ੍ਹਾਂ ਦੀ ਅਪੀਲ ਮਨਜ਼ੂਰ ਨਹੀਂ ਕਰ ਰਹੇ ਹਨ, ਪਰ ਉਹ ਉਮੀਦ ਕਰਦੇ ਹਨ ਕਿ ਨੀਮ-ਫ਼ੌਜੀ ਬਲਾਂ ਨੂੰ ਬਿਹਤਰ ਤਨਖ਼ਾਹ ਦੇਣ ਬਾਬਤ ਸੁਪਰੀਮ ਕੋਰਟ ਦੇ ਇਕ ਹੁਕਮ 'ਤੇ ਅਮਲ ਜ਼ਰੂਰ ਕੀਤਾ ਜਾਵੇਗਾ। ਕੇਂਦਰੀ ਬਲਾਂ ਦੀ ਤਨਖ਼ਾਹ 'ਚ ਵਾਧੇ ਨਾਲ ਜੁੜੇ 'ਨਾਨ-ਫ਼ੰਕਸ਼ਨਲ ਫ਼ਾਈਨੈਂਸ਼ੀਅਲ ਅਪਗ੍ਰੇਡੇਸ਼ਨ' (ਐਨ.ਐਫ਼.ਐਫ਼.ਯੂ.) ਨੂੰ ਕੇਂਦਰ ਸਰਕਾਰ ਵਲੋਂ ਮਨਜ਼ੂਰ ਨਾ ਕੀਤੇ ਜਾਣ ਬਾਬਤ ਖ਼ਬਰ ਦਾ ਹਵਾਲਾ ਦਿੰਦਿਆਂ ਰਾਹੁਲ ਨੇ ਟਵੀਟ ਕੀਤਾ,

''ਸਾਨੂੰ ਸੀ.ਆਰ.ਪੀ.ਐਫ਼. ਵਰਗੇ ਅਪਣੇ ਨੀਮਫ਼ੌਜੀ ਬਲਾਂ ਦੀ ਕੁਰਬਾਨੀ ਨੂੰ ਮਾਣ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ।'' ਉਨ੍ਹਾਂ ਅੱਗੇ ਕਿਹਾ, ''ਜੇਕਰ ਮੋਦੀ ਜੀ ਦਾ ਹੰਕਾਰ ਉਨ੍ਹਾਂ ਨੂੰ ਮੇਰੀ ਅਪੀਲ 'ਤੇ ਅਮਲ ਨਹੀਂ ਕਰਨ ਦੇ ਰਿਹਾ ਤਾਂ ਮੈਂ ਇਹ ਉਮੀਦ ਕਰਦਾ ਹਾਂ ਕਿ ਉਹ ਨੀਮਫ਼ੌਜੀ ਬਲਾਂ ਨੂੰ ਬਿਹਤਰ ਤਨਖ਼ਾਹ ਦੇਣ ਬਾਬਤ ਸੁਪਰੀਮ ਕੋਰਟ ਦੇ ਹੁਕਮ 'ਤੇ ਕਦਮ ਚੁਕਣਗੇ।'' 

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਮਾਮਲੇ ਨੂੰ ਲੈ ਕੇ ਦਾਅਵਾ ਕੀਤਾ, ''ਮੋਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਸੀ.ਆਰ.ਪੀ.ਐਫ਼. ਦੇ ਤਨਖ਼ਾਹ ਵਾਧੇ ਦਾ ਵਿਰਧ ਕੀਤਾ। ਫ਼ੌਜ ਅਤੇ ਜਵਾਨਾਂ ਦੀ ਸ਼ਹਾਦਤ 'ਤੇ ਸਿਰਫ਼ ਸਿਆਸੀ ਰੋਟੀਆਂ ਸੇਕਣ ਵਾਲੀ ਮੋਦੀ ਸਰਕਾਰ, ਸਾਡੇ ਬਹਾਦੁਰ ਜਵਾਨਾਂ ਦੇ ਹੱਕ ਦੇ ਕਰੜਾ ਵਿਰੋਧ ਕਰ ਕੇ, ਦੋਗਲੇਪਨ ਦੀ ਹੱਦ ਪਾਰ ਕਰ ਚੁੱਕੀ ਹੈ।'' (ਪੀਟੀਆਈ)