ਪੁਲਵਾਮਾ ਹਮਲੇ 'ਚ ਵਰਤੀ ਗਈ ਗੱਡੀ ਦੇ ਮਾਲਕ ਦੀ ਪਛਾਣ ਹੋਈ, ਮਾਲਕ ਫ਼ਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ 'ਚ ਪ੍ਰਯੋਗ ਕੀਤੀ ਗੱਡੀ......

owner of vehicle used in Pulwama attack has been identified

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ 'ਚ ਪ੍ਰਯੋਗ ਕੀਤੀ ਗੱਡੀ ਦੇ ਮਾਲਕ ਦੀ ਪਛਾਣ ਕਰ ਲਈ ਗਈ ਹੈ ਅਤੇ ਉਹ ਜੈਸ਼-ਏ-ਮੁਹੰਮਦ ਅਤਿਵਾਦੀ ਜਥੇਬੰਦੀ 'ਚ ਸ਼ਾਮਲ ਹੋ ਗਿਆ ਹੈ। ਐਨ.ਆਈ.ਏ. ਨੇ ਫ਼ੋਰੈਂਸਿਕ ਅਤੇ ਆਟੋਮੋਬਾਈਲ ਮਾਹਰਾਂ ਦੀ ਮਦਦ ਨਾਲ ਧਮਾਕੇ 'ਚ ਪ੍ਰਯੋਗ ਗੱਡੀ ਦੀ ਪਛਾਣ ਮਾਰੂਤੀ ਈਕੋ ਕਾਰ ਵਜੋਂ ਕੀਤੀ ਹੈ। ਇਹ ਗੱਡੀ ਅਨੰਤਨਾਗ ਦੇ ਹੈਵਨ ਕਾਲੋਨੀ ਵਾਸੀ ਮੁਹੰਮਦ ਜਲੀਲ ਅਹਿਮਦ ਹਕਾਨੀ ਨੂੰ 2011 'ਚ ਵੇਚੀ ਗਈ ਸੀ।

ਇਸ ਤੋਂ ਬਾਅਦ ਇਹ ਸੱਤ ਵਾਰੀ ਵਿਕਰੀ ਅਤੇ ਅਖ਼ੀਰ ਦਖਣੀ ਕਸ਼ਮੀਰ ਦੇ ਵਿਜਬੇਹਾਰਾ ਵਾਸੀ ਸੱਜਾਦ ਭੱਟ ਕੋਲ ਪੁੱਜੀ। ਬੁਲਾਰੇ ਅਨੁਸਾਰ ਗੱਡੀ ਪੁਲਵਾਮਾ ਹਮਲੇ ਤੋਂ ਸਿਰਫ਼ ਦਸ ਦਿਨ ਪਹਿਲਾਂ 4 ਫ਼ਰਵਰੀ ਨੂੰ ਖ਼ਰੀਦੀ ਗਈ ਸੀ।  ਸੱਜਾ ਸ਼ੋਪੀਆਂ ਦਾ ਵਿਦਿਆਰਥੀ ਸੀ। ਐਨ.ਆਈ.ਏ. ਅਤੇ ਪੁਲਿਸ ਦੀ ਇਕ ਟੀਮ ਨੇ ਸਨਿਚਰਵਾਰ ਨੂੰ ਸੱਜਾ ਦੇ ਘਰ ਛਾਪੇਮਾਰੀ ਕੀਤੀ ਪਰ ਉਹ ਉੱਥੇ ਮੌਜੂਦ ਨਹੀਂ ਸੀ। ਖ਼ਬਰਾਂ ਮੁਤਾਬਕ ਉਹ ਜੈਸ਼-ਏ-ਮੁਹੰਮਦ 'ਚ ਸ਼ਾਮਲ ਹੋ ਗਿਆ ਹੈ। (ਪੀ.ਟੀ.ਆਈ) ਅਤੇ ਸੋਸ਼ਲ ਮੀਡੀਆ 'ਤੇ ਉਸ ਦੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ 'ਚ ਉਹ ਹਥਿਆਰ ਨਾਲ ਦਿਸ ਰਿਹਾ ਸੀ।  (ਪੀਟੀਆਈ)