ਭਾਰਤ ਦੀ ਕਾਰਵਾਈ ਦਾ ਕਰਾਰਾ ਜਵਾਬ ਦਿਆਂਗੇ : ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸਲਾਮਾਬਾਦ : ਪਾਕਿਸਤਾਨ ਨੂੰ ਦੁਨੀਆਂ ਤੋਂ ਅਲੱਗ-ਥਲੱਗ ਕਰਨ ਦਾ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ...

Asif Ghafoor

ਇਸਲਾਮਾਬਾਦ : ਪਾਕਿਸਤਾਨ ਨੂੰ ਦੁਨੀਆਂ ਤੋਂ ਅਲੱਗ-ਥਲੱਗ ਕਰਨ ਦਾ ਭਾਰਤ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ। ਭਾਰਤ ਵੱਲੋਂ ਕੀਤੀ ਫ਼ੌਜੀ ਕਾਰਵਾਈ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਇਹ ਚਿਤਾਵਨੀ ਪਾਕਿ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਦਿੱਤੀ।
ਆਸਿਫ਼ ਗਫੂਰ ਨੇ ਦੱਸਿਆ ਕਿ ਭਾਰਤ ਵੱਲੋਂ ਕੀਤੀ ਸਰਜਿਕਲ ਸਟ੍ਰਾਈਕ ਦਾ ਜਵਾਬ ਦੇਣ ਲਈ ਏਅਰ ਚੀਫ਼ ਮਾਰਸ਼ਲ ਮੁਜ਼ਾਹਿਦ ਅਨਵਰ ਖ਼ਾਨ ਅਤੇ ਦੋ ਹੋਰ ਮੁਖੀਆਂ ਨਾਲ ਗੱਲਬਾਤ ਕੀਤੀ ਗਈ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਈ ਕਰਦੇ ਹੋਏ ਮੰਗਲਵਾਰ ਸਵੇਰੇ ਤੜਕੇ 3.30 ਵਜੇ ਲੜਾਕੂ ਜਹਾਜ਼ਾਂ ਨੇ ਪੀਓਕੇ ਵਿਚ ਦਾਖ਼ਲ ਹੋ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲੇ ਕੀਤੇ। ਸੂਤਰਾਂ ਦੀ ਮੰਨੀਏ ਤਾਂ ਇਸ ਹਮਲੇ 'ਚ 300 ਦੇ ਲਗਭਗ ਅਤਿਵਾਦੀ ਮਾਰੇ ਗਏ ਹਨ। ਟੀ.ਵੀ ਰਿਪੋਰਟ ਮੁਤਾਬਿਕ ਇਸ ਹਮਲੇ 'ਚ ਪੀਓਕੇ ਦੇ ਬਾਲਾਕੋਟ-ਚਕੋਟੀ ਵਿਚ ਅਤਿਵਾਦੀਆਂ ਦੇ ਲਾਂਚ ਪੈਡ ਅਤੇ ਜੈਸ-ਏ-ਮੁਹੰਮਦ ਦਾ ਅਲਫ਼ਾ-3 ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।