ਏਬੀਵੀਪੀ ਨੇ ਜੰਗੀ ਜਹਾਜ਼ ਮਿਰਾਜ - 2000 ਦੀ ਫੋਟੋ ਲੈ ਕੇ ਖੁਸ਼ੀ ਜ਼ਾਹਰ ਕੀਤੀ
ਭਾਰਤੀ ਏਅਰਫੋਰਸ ਤੋਂ ਐਲਓਸੀ ਦੇ ਅੰਦਰ ਜਾ ਕੇ ਅਤਿਵਾਦੀਆਂ ਦੇ ਕੈਂਪਾਂ 'ਤੇ ਹਮਲੇ ਕੀਤੇ ਜਾਣ ਦੀ......
ABVP Members
ਸ਼ਿਮਲਾ: ਭਾਰਤੀ ਏਅਰਫੋਰਸ ਤੋਂ ਐਲਓਸੀ ਦੇ ਅੰਦਰ ਜਾ ਕੇ ਅਤਿਵਾਦੀਆਂ ਦੇ ਕੈਂਪਾਂ 'ਤੇ ਹਮਲੇ ਕੀਤੇ ਜਾਣ ਦੀ ਖੁਸ਼ੀ ਦੇਸ਼ ਦੇ ਵੱਖਰੇ ਹਿੱਸਿਆਂ ਵਿਚ ਮਨਾਈ ਜਾ ਰਹੀ ਹੈ। ਇਸ ਤਹਿਤ ਸ਼ਿਮਲਾ ਵਿਚ ਏਬੀਵੀਪੀ ਦੇ ਮੈਬਰਾਂ ਨੇ ਇੱਕ ਸਥਾਨ 'ਤੇ ਇਕੱਠੇ ਹੋ ਕੇ ਪਹਿਲਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਅਤੇ ਉਸ ਤੋਂ ਬਾਅਦ ਪਟਾਕੇ ਚਲਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ।
ਏਬੀਵੀਪੀ ਮੈਬਰਾਂ ਨੇ ਆਪਣੇ ਹੱਥਾਂ ਵਿਚ ਬੈਨਰ ਫੜੇ ਹੋਏ ਸੀ। ਜਿਸ ਉੱਤੇ ਇੰਡੀਅਨ ਏਅਰਫੋਰਸ ਦੇ ਮਿਰਾਜ 2000 ਦੀ ਫੋਟੋ ਲਗਾਈ ਹੋਈ ਸੀ। ਉਹਨਾਂ ਨੇ ਖੁਸ਼ੀ ਜ਼ੀਹਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੂੰ ਜਵਾਬ ਦੇਣਾ ਜਰੂਰੀ ਹੋ ਗਿਆ ਸੀ। ਦੇਸ਼ ਦੇ ਏਅਰਫੋਰਸ ਦੇ ਜਵਾਨਾਂ ਨੇ ਜਬਰਦਸਤ ਪ੍ਰ੍ਤੀਕਰਮ ਦਿਖਾਂਉਦੇ ਹੋਏ ਪਾਕ ਨੂੰ ਧੂਲ ਚਟਾਈ ਹੈ।