ਟਰੰਪ ਦੀ ਭਾਰਤ ਯਾਤਰਾ 'ਤੇ ਗੂਗਲ ਜ਼ਰੀਏ ਰਹੀ ਪਾਕਿਸਤਾਨੀਆਂ ਦੀ ਪਹਿਨੀ ਨਜ਼ਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿ ਦੇ ਕਬਾਇਲੀਆਂ 'ਚ ਵਿਖੀ ਜ਼ਿਆਦਾ ਦਿਲਚਸਪੀ

file photo

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ 'ਤੇ ਜਿੱਥੇ ਪੂਰੇ ਵਿਸ਼ਵ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ, ਉਥੇ ਹੀ ਗੁਆਢੀ ਮੁਲਕ ਪਾਕਿਸਤਾਨ ਅੰਦਰ ਵੀ ਲੋਕਾਂ ਦੀ ਇਸ 'ਤੇ ਪਹਿਨੀ ਨਜ਼ਰ ਰੱਖੀ ਜਾ ਰਹੀ ਸੀ।

ਇਸ ਦਾ ਖੁਲਾਸਾ ਗੂਗਲ ਟ੍ਰੈਂਡਜ਼ ਦੇ ਤਾਜ਼ਾ ਅੰਕੜਿਆਂ ਤੋਂ ਹੋਇਆ ਹੈ। ਅੰਕੜਿਆਂ ਮੁਤਾਬਕ 24 ਫ਼ਰਵਰੀ ਦੀ ਸਵੇਰ ਤੋਂ ਹੀ ਪਾਕਿਸਤਾਨ ਅੰਦਰ ਇਸ ਦੀ ਸਰਚਿੰਗ ਦਾ ਅੰਕੜਾ ਵਧਣਾ ਸ਼ੁਰੂ ਹੋ ਗਿਆ ਸੀ।

23 ਫ਼ਰਵਰੀ ਤਕ ਡੋਨਾਲਡ ਟਰੰਪ ਦੀ ਪਾਕਿਸਤਾਨ ਅੰਦਰ ਸਰਚਿੰਗ 20 ਤੋਂ 25 ਫ਼ੀਸਦੀ ਸੀ ਜੋ ਅਗਲੇ ਦਿਨ ਵਧ ਕੇ 100 ਫ਼ੀਸਦੀ ਤਕ ਪਹੁੰਚ ਗਈ। ਇਸ ਤੋਂ ਪਾਕਿਸਾਨੀਆਂ ਅੰਦਰ ਟਰੰਪ ਦੀ ਭਾਰਤ ਫੇਰੀ ਨੂੰ ਲੈ ਕੇ ਉਤਸੁਕਤਾ ਦਾ ਪ੍ਰਗਟਾਵਾ ਹੁੰਦਾ ਹੈ।

ਕਾਬਲੇਗੌਰ ਹੈ ਕਿ ਗੂਗਲ ਦੇ ਰੁਝਾਨ 'ਤੇ ਅੰਕਾਂ ਅਨੁਸਾਰ ਕਿਸੇ ਵੀ ਸ਼ਬਦ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜਿੰਨੇ ਜ਼ਿਆਦਾ ਪੁਆਇੰਟ ਹੋਣਗੇ, ਉਨੀ ਹੀ ਉਚੀ ਪ੍ਰਸਿੱਧੀ ਮੰਨੀ ਜਾਂਦੀ ਹੈ। ਇਸ ਦੌਰਾਨ ਟਰੰਪ ਨੇ ਅਪਣੀ ਭਾਰਤ ਯਾਤਰਾ ਦੌਰਾਨ ਪਾਕਿਸਤਾਨ ਬਾਰੇ ਕੀ ਕਿਹਾ? ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਕਿਹੜਾ ਹੈ? ਆਦਿ ਦੀ ਵੱਡੇ ਪੱਧਰ 'ਤੇ ਭਾਲ ਕੀਤੀ ਗਈ।

ਟਰੰਪ ਦੀ ਸਰਚਿੰਗ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਅੰਦਰ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਕਬਾਇਲੀ ਇਲਾਕਿਆਂ ਅੰਦਰ ਸਰਚਿੰਗ 100 ਫ਼ੀਸਦੀ ਦੇ ਹਿਸਾਬ ਨਾਲ ਪਹਿਲੇ, ਇਸਲਾਮਾਬਾਦ ਵਿਚ 94 ਫ਼ੀ ਸਦੀ ਦੂਜੇ ਅਤੇ ਗਿਲਗਿਤ-ਬਾਲਟਿਸਤਾਨ 'ਚ 90 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ।