ਨਦੀ 'ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, ਬਚਾਅ ਕਾਰਜ ਜਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

18 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ​ ਚੁੱਕੀ ਹੈ

File Photo

ਰਾਜਸਥਾਨ- ਆਏ ਦਿਨ ਕੋਈ ਨਾ ਕੋਈ ਭਿਆਨਕ ਹਾਦਸਾ ਹੁੰਦਾ ਹੀ ਰਹਿੰਦਾ ਹੈ ਤੇ ਹੁਣ ਰਾਜਸਥਾਨ ਦੇ ਬੁੰਦੀ ਜ਼ਿਲ੍ਹੇ ਵਿਚ ਅੱਜ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਬਰਾਤੀਆਂ ਨਾਲ ਭਰੀ ਬੱਸ ਪਪੜੀ ਪਿੰਡ ਨੇੜੇ ਮੇਜ ਨਦੀ ਵਿਚ ਜਾ ਡਿੱਗੀ। ਲਕੇਰੀ ਥਾਣਾ ਖੇਤਰ ਵਿਚ ਇਸ ਘਟਨਾ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ​ਚੁੱਕੀ ਹੈ ਅਤੇ ਦਰਜਨ ਤੋਂ ਵੱਧ ਲੋਕਾਂ ਨੂੰ ਨਦੀ ਵਿਚੋਂ ਬਚਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੋਟਾ ਦੀ ਦਾਦੀਬਾਰੀ ਤੋਂ ਇਕ ਪਰਿਵਾਰਕ ਮੈਂਬਰ ਸਵਾਈ ਮਾਧੋਪੁਰ ਜਾ ਰਹੇ ਸਨ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਰ ਰਸਤੇ ਵਿਚ ਇਹ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਬੱਸ ਪੱਪੜੀ ਪਿੰਡ ਨੇੜੇ ਕੋਟਾ-ਲਾਲਸੋਟ ਮੈਗਾ ਹਾਈਵੇਅ ਤੇ ਨਦੀ ਵਿਚ ਡਿੱਗ ਗਈ।

ਬੂੰਡੀ ਦੇ ਜ਼ਿਲ੍ਹਾ ਕੁਲੈਕਟਰ ਅੰਤਾਰ ਸਿੰਘ ਨਹਿਰਾ ਨੇ ਦੱਸਿਆ ਕਿ ਵਿਆਹ ਸਮਾਗਮ ਵਿਚ ਸ਼ਾਮਲ ਲੋਕ ਬੱਸ ਵਿਚ ਸਵਾਰ ਹੋ ਕੇ ਸਵਾਈ ਮਾਧੋਪੁਰ ਜਾ ਰਹੇ ਸਨ। ਬੱਸ ਨਦੀ ਵਿਚ ਡਿੱਗਣ ਤੋਂ ਬਾਅਦ, ਐਨਡੀਆਰਐਫ ਦੀ ਟੀਮ ਬਚਾਅ ਅਤੇ ਰਾਹਤ ਕਾਰਜ ਵਿਚ ਲੱਗੀ ਹੋਈ ਹੈ। ਹੁਣ ਤੱਕ 12-13 ਲਾਸ਼ਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਬੱਸ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ।