ਇਸ ਕੁੜੀ ਦੇ ਜ਼ਜ਼ਬੇ ਨੂੰ ਸਲਾਮ! ਆਕਸੀਜਨ ਸਿਲੰਡਰ ਦੇ ਸਹਾਰੇ ਪਹੁੰਚੀ ਪੇਪਰ ਦੇਣ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਪਾਰ ਕਰ ਕੇ ਵੀ ਆਪਣੀ ਮੰਜ਼ਿਲ ਹਾਸਿਲ ਕੀਤੀ ਜੀ ਸਕਦੀ ਹੈ। ਅਜਿਹਾ ਹੀ ਹੌਂਸਲਾ ਦੇਖਣ ਨੂੰ ਮਿਲਿਆ ਹੈ

File Photo

ਬਰੇਲੀ— ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਪਾਰ ਕਰ ਕੇ ਵੀ ਆਪਣੀ ਮੰਜ਼ਿਲ ਹਾਸਿਲ ਕੀਤੀ ਜੀ ਸਕਦੀ ਹੈ। ਅਜਿਹਾ ਹੀ ਹੌਂਸਲਾ ਦੇਖਣ ਨੂੰ ਮਿਲਿਆ ਹੈ, ਉੱਤਰ ਪ੍ਰਦੇਸ਼ ਬੋਰਡ ਦੀ ਪ੍ਰੀਖਿਆ 'ਚ ਦਰਅਸਲ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਵਿਦਿਆਰਥਣ ਆਕਸੀਜਨ ਸਿਲੰਡਰ ਲਾ ਕੇ ਹਾਈ ਸਕੂਲ ਦੀ ਪ੍ਰੀਖਿਆ 'ਚ ਪਹੁੰਚੀ।

ਦਰਅਸਲ ਫੇਫੜੇ ਕਮਜ਼ੋਰ ਹੋਣ ਕਰ ਕੇ ਉਸ ਨੂੰ ਹਰ ਸਮੇਂ ਆਕਸੀਜਨ ਦਾ ਸਿਲੰਡਰ ਨਾਲ ਲੈ ਕੇ ਆਉਣਾ ਜਾਣਾ ਪੈਂਦਾ ਹੈ। ਉਹ ਆਕਸੀਜਨ ਸਿਲੰਡਰ ਦੇ ਸਹਾਰੇ ਪ੍ਰੀਖਿਆ ਦੇਣ ਵੀ ਪਹੁੰਚੀ। ਸਿੱਖਿਆ ਵਿਭਾਗ ਨੇ ਵੀ ਉਸ ਦੀ ਲਗਨ ਨੂੰ ਦੇਖ ਕੇ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਹੈ। ਇਸ ਵਿਦਿਆਰਥਣ ਦਾ ਨਾਂ ਸਾਫੀਆ ਜਾਵੇਦ ਹੈ, ਜੋ ਕਿ ਮਹਿਜ 16 ਸਾਲ ਦੀ ਹੈ।

ਸਾਫੀਆ ਨੂੰ ਪਿਛਲੇ 5 ਸਾਲਾਂ ਤੋਂ ਇਸ ਬੀਮਾਰੀ ਨੇ ਜਕੜ ਰੱਖਿਆ ਹੈ, ਜਿਸ ਕਾਰਨ ਉਸ ਦੇ ਫੇਫੜੇ ਕਮਜ਼ੋਰ ਹੋ ਗਏ ਹਨ। ਫੇਫੜਿਆਂ ਦੇ ਕਮਜ਼ੋਰ ਹੋਣ ਕਾਰਨ ਸਾਫੀਆ ਠੀਕ ਢੰਗ ਨਾਲ ਸਾਹ ਨਹੀਂ ਲੈ ਪਾਉਂਦੀ। ਸਾਫੀਆ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਸ ਨੂੰ 24 ਘੰਟੇ ਆਕਸੀਜਨ 'ਤੇ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਉਹ ਸਿਲੰਡਰ ਦੇ ਸਹਾਰੇ ਹੀ ਪਿਛਲੇ 1 ਸਾਲ ਤੋਂ ਆਪਣੀ ਜ਼ਿੰਦਗੀ ਜੀਅ ਰਹੀ ਹੈ।

ਪ੍ਰੀਖਿਆ ਕੇਂਦਰ ਦੇ ਅਧਿਆਪਕ ਨਾਲ ਹੀ ਬੱਚੇ ਅਤੇ ਹੋਰ ਮਾਤਾ-ਪਿਤਾ ਉਸ ਦੇ ਜਜ਼ਬੇ ਦੀ ਤਾਰੀਫ਼ ਕਰ ਰਹੇ ਹਨ। ਸਾਫੀਆ ਦਾ ਕਹਿਣਾ ਹੈ ਕਿ ਉਹ ਬੀਮਾਰ ਜ਼ਰੂਰ ਹੈ ਪਰ ਕਮਜ਼ੋਰ ਨਹੀਂ ਅਤੇ ਉਹ ਆਪਣੀ ਮੰਜ਼ਲ ਤੱਕ ਪਹੁੰਚ ਕੇ ਹੀ ਰਹੇਗੀ। ਸਾਫੀਆ ਜਾਵੇਦ ਨੇ ਹਾਈ ਸਕੂਲ ਦਾ ਪ੍ਰਾਈਵੇਟ ਫਾਰਮ ਭਰਿਆ ਸੀ ਅਤੇ ਜਦੋਂ ਪ੍ਰੀਖਿਆ ਦੇਣ ਦਾ ਸਮਾਂ ਆਇਆ ਤਾਂ ਉਸ ਦੀ ਹਿੰਮਤ ਜਵਾਬ ਦੇ ਰਹੀ ਸੀ ਕਿ ਉਹ ਆਕਸੀਜਨ ਸਿਲੰਡਰ ਦੇ ਸਹਾਰੇ ਪ੍ਰੀਖਿਆ ਰੂਮ 'ਚ ਬੈਠ ਕੇ 3 ਘੰਟੇ ਪ੍ਰੀਖਿਆ ਕਿਵੇਂ ਦੇ ਸਕੇਗੀ।

ਅਜਿਹੇ ਵਿਚ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ। ਘਰ ਦੇ ਲੋਕਾਂ ਦੀ ਹੌਂਸਲਾ ਅਫਜ਼ਾਈ ਨਾਲ ਸਾਫੀਆ 'ਚ ਵੀ ਪ੍ਰੀਖਿਆ ਦੇਣ ਦੀ ਹਿੰਮਤ ਆਈ ਅਤੇ ਉਸ ਨੇ ਆਪਣੀ ਬੀਮਾਰੀ ਨੂੰ ਕਮਜ਼ੋਰੀ ਨਾ ਬਣਾਉਂਦੇ ਹੋਏ ਆਕਸੀਜਨ ਸਿਲੰਡਰ ਦੇ ਸਹਾਰੇ ਹੀ ਪ੍ਰੀਖਿਆ ਰੂਮ ਵਿਚ ਬੈਠ ਕੇ ਪ੍ਰੀਖਿਆ ਦੇਣ ਦੀ ਠਾਣ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਲਿਖਤੀ ਬੇਨਤੀ ਪੱਤਰ ਦੇ ਕੇ ਸਾਫੀਆ ਨੂੰ ਪ੍ਰੀਖਿਆ ਰੂਮ ਵਿਚ ਆਕਸੀਜਨ ਸਿਲੰਡਰ ਨਾਲ ਬੈਠਣ ਦੀ ਆਗਿਆ ਕਾਲਜ ਪ੍ਰਸ਼ਾਸਨ ਤੋਂ ਲੈ ਲਈ।