ਕਨਵੋਕੇਸ਼ਨ 'ਚ ਬੋਲੇ PM ਮੋਦੀ-ਔਰਤਾਂ ਨੂੰ ਹਰ ਖੇਤਰ ਵਿਚ ਮੋਹਰੀ ਦੇਖਣਾ ਮਾਣ ਅਤੇ ਖੁਸ਼ੀ ਦੀ ਗੱਲ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

70% ਔਰਤਾਂ ਪ੍ਰਾਪਤ ਕਰ ਰਹੀਆਂ ਡਿਗਰੀ ਅਤੇ ਡਿਪਲੋਮੇ

PM modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੀ ਐਮਜੀਆਰ ਮੈਡੀਕਲ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਇਥੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਯੂਨੀਵਰਸਿਟੀ ਵਿੱਚ 70 ਪ੍ਰਤੀਸ਼ਤ ਲੜਕੀਆਂ ਡਿਗਰੀਆਂ ਪ੍ਰਾਪਤ ਕਰ ਰਹੀਆਂ ਹਨ।

ਪੀਐਮ ਮੋਦੀ ਨੇ ਐਮਜੀਆਰ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਨੇ ਸਮਾਜ ਦੇ ਹਰ ਵਰਗ ਲਈ ਕੰਮ ਕੀਤਾ, ਤਾਮਿਲ ਲੋਕਾਂ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।  

 

 

ਉਹਨਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਅੱਜ 21,000 ਤੋਂ ਵੱਧ ਵਿਦਿਆਰਥੀ ਡਿਗਰੀਆਂ ਅਤੇ ਡਿਪਲੋਮੇ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿਚੋਂ 70% ਔਰਤਾਂ ਹਨ। ਔਰਤਾਂ ਨੂੰ ਹਰ ਖੇਤਰ ਵਿਚ ਮੋਹਰੀ ਦੇਖਣਾ ਮਾਣ ਅਤੇ ਖੁਸ਼ੀ ਦੀ ਗੱਲ ਹੈ।

 

 

 

ਗ੍ਰੈਜੂਏਸ਼ਨ ਦੀਆਂ ਸੀਟਾਂ ਦੀ ਗਿਣਤੀ ਵਿਚ 24,000 ਦਾ ਵਾਧਾ ਕੀਤਾ ਗਿਆ ਹੈ, 2014 ਦੇ ਮੁਕਾਬਲੇ 80% ਦਾ ਵਾਧਾ ਕੀਤਾ ਗਿਆ। ਸਾਲ 2014 ਵਿਚ ਦੇਸ਼ ਵਿਚ ਸਿਰਫ ਛੇ ਏਮਜ਼ ਸਨ। ਪਿਛਲੇ ਛੇ ਸਾਲਾਂ ਵਿਚ, ਅਸੀਂ ਦੇਸ਼ ਭਰ ਵਿਚ 15 ਹੋਰ ਏਮਜ਼ ਨੂੰ ਮਨਜ਼ੂਰੀ ਦਿੱਤੀ ਹੈ।