ਹੈਦਰਾਬਾਦ ਦੀ ਪ੍ਰਾਈਵੇਟ ਫਲਾਇੰਗ ਅਕੈਡਮੀ ਦਾ ਹੈਲੀਕਾਪਟਰ ਹਾਦਸਾਗ੍ਰਸਤ, ਮਹਿਲਾ ਪਾਇਲਟ ਸਮੇਤ 2 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਦੀ ਇੱਕ ਪ੍ਰਾਈਵੇਟ ਏਵੀਏਸ਼ਨ ਅਕੈਡਮੀ ਦਾ ਸੀ ਜਹਾਜ਼ 

Hyderabad private flying academy helicopter crashes

ਨਲਗੋਂਡਾ : ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਇੱਕ ਮਹਿਲਾ ਪਾਇਲਟ ਸਮੇਤ ਦੋ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਕ੍ਰਿਸ਼ਨਾ ਨਦੀ 'ਤੇ ਨਾਗਾਰਜੁਨਸਾਗਰ ਡੈਮ ਦੇ ਨੇੜੇ ਪੇਦਾਵੁਰਾ ਬਲਾਕ ਦੇ ਤੁੰਗਾਤੁਰਥੀ ਪਿੰਡ ਵਿੱਚ ਵਾਪਰਿਆ। ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਹੈਲੀਕਾਪਟਰ ਨੂੰ ਦੇਖਣ ਲਈ ਮੌਕੇ 'ਤੇ ਇਕੱਠੇ ਹੋ ਗਏ। ਪੁਲਿਸ ਅਤੇ ਮੈਡੀਕਲ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਉਹ ਟ੍ਰੇਨਿੰਗ ਫਲਾਈਟ 'ਤੇ ਸੀ। ਇਹ ਜਹਾਜ਼ ਹੈਦਰਾਬਾਦ ਦੀ ਇੱਕ ਪ੍ਰਾਈਵੇਟ ਏਵੀਏਸ਼ਨ ਅਕੈਡਮੀ ਦਾ ਸੀ। ਸ਼ੁਰੂਆਤੀ ਜਾਂਚ ਵਿਚ ਨਲਗੋਂਡਾ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੇਡਾਵੁਰਾ ਮੰਡਲ ਦੇ ਤੁੰਗਤੁਰਥੀ ਪਿੰਡ ਵਿਚ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਤੋਂ ਜਾਣਕਾਰੀ ਮਿਲੀ ਸੀ।

ਉਨ੍ਹਾਂ ਦੇਖਿਆ ਕਿ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਤੇ ਸਭ ਪਾਸੇ ਧੂੰਆਂ ਹੀ ਧੂੰਆਂ ਹੈ। ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਦੇਖਿਆ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਤੇ ਇਕ ਮਹਿਲਾ ਪਾਇਲਟ ਦੀ ਮੌਤ ਹੋ ਗਈ।