ਯੂਕਰੇਨ ਵਿਚ ਫਸੇ ਉੱਤਰਾਖੰਡ ਦੇ 150 ਲੋਕ, ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਅਜੀਤ ਡੋਭਾਲ ਨੂੰ ਲਗਾਈ ਮਦਦ ਦੀ ਗੁਹਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਇਸ ਸਬੰਧ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲ ਕੀਤੀ।

Over 150 people from Uttarakhand stuck in Ukraine

 

ਦੇਹਰਾਦੂਨ- ਉੱਤਰਾਖੰਡ ਦੇ 150 ਤੋਂ ਵੱਧ ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਯੂਕਰੇਨ ਵਿਚ ਫਸੇ ਹੋਏ ਹਨ। ਇਕੱਲੇ ਦੇਹਰਾਦੂਨ ਦੇ 39 ਲੋਕ ਯੁੱਧਗ੍ਰਸਤ ਯੂਕਰੇਨ ਵਿਚ ਫਸੇ ਹੋਏ ਹਨ। ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਰਿਧਮ ਅਗਰਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਹਰਿਦੁਆਰ ਤੋਂ 26, ਨੈਨੀਤਾਲ ਤੋਂ 22, ਊਧਮ ਸਿੰਘ ਨਗਰ ਤੋਂ 20, ਪੌੜੀ ਤੋਂ 13, ਟਿਹਰੀ ਤੋਂ 10, ਉੱਤਰਕਾਸ਼ੀ ਤੋਂ 7, ਰੁਦਰਪ੍ਰਯਾਗ ਤੋਂ 5, ਰੁਦਰਪ੍ਰਯਾਗ ਤੋਂ 1, ਚੰਪਾਵਤ: ਪਿਥੌਰਾਗੜ੍ਹ ਅਤੇ ਚਮੋਲੀ ਤੋਂ 4, ਦੋ-ਦੋ ਜਦਕਿ ਅਲਮੋੜਾ ਦਾ ਇੱਕ ਵਿਅਕਤੀ ਯੂਕਰੇਨ ਵਿਚ ਫਸਿਆ ਹੋਇਆ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ੁੱਕਰਵਾਰ ਨੂੰ ਇਸ ਸਬੰਧ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲ ਕੀਤੀ। ਡੋਭਾਲ ਨੇ ਯੂਕਰੇਨ ਵਿਚ ਫਸੇ ਉੱਤਰਾਖੰਡ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਭਰੋਸਾ ਦਿੱਤਾ ਸੀ। ਧਾਮੀ ਨੇ ਮੌਜੂਦਾ ਸਥਿਤੀ 'ਤੇ ਚਰਚਾ ਕਰਨ ਲਈ ਸੀਨੀਅਰ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਯੂਕਰੇਨ ਵਿਚ ਫਸੇ ਉੱਤਰਾਖੰਡ ਦੇ ਵਿਦਿਆਰਥੀਆਂ ਸਮੇਤ ਹੋਰਨਾਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣ ਲਈ ਕਿਹਾ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾ ਘਬਰਾਉਣ ਦੀ ਅਪੀਲ  ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੰਕਟਗ੍ਰਸਤ ਯੂਕਰੇਨ ਵਿੱਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਉੱਚ ਪੱਧਰ 'ਤੇ ਸਾਰੇ ਯਤਨ ਕਰ ਰਹੀ ਹੈ।