UP Police Encounter: ਲਾਰੈਂਸ ਗੈਂਗ ਦਾ ਇਕ ਲੱਖ ਦਾ ਇਨਾਮੀ ਗੈਂਗਸਟਰ ਜਤਿੰਦਰ ਪੁਲਿਸ ਮੁਕਾਬਲੇ ’ਚ ਹਲਾਕ
UP Police Encounter: ਅਦਾਲਤ ਨੇ ਦੋਹਰੇ ਕਤਲ ਕੇਸ ਵਿਚ ਸੁਣਾਈ ਸੀ ਉਮਰ ਕੈਦ ਦੀ ਸਜ਼ਾ
ਪੈਰੋਲ ’ਤੇ ਜੇਲ ਤੋਂ ਬਾਹਰ ਆਉਣ ਬਾਅਦ ਹੋ ਗਿਆ ਸੀ ਫ਼ਰਾਰ
UP Police Encounter: ਯੂਪੀ ਦੇ ਮੇਰਠ ਵਿਚ ਬੁਧਵਾਰ ਸਵੇਰੇ ਇਕ ਐਨਕਾਊਂਟਰ ਹੋਇਆ। ਇਸ ਵਿਚ ਲਾਰੈਂਸ ਬਿਸ਼ਰੋਈ ਗੈਂਗ ਦਾ ਬਦਮਾਸ਼ ਜਤਿੰਦਰ ਉਰਫ਼ ਜੀਤੂ ਮਾਰਿਆ ਗਿਆ ਹੈ। ਐਸਟੀਐਫ਼ ਅਤੇ ਪੁਲਿਸ ਦੀ ਨੋਇਡਾ ਯੂਨਿਟ ਨੇ ਇਸ ਮੁਕਾਬਲੇ ਨੂੰ ਅੰਜਾਮ ਦਿਤਾ ਹੈ। ਗਾਜ਼ੀਆਬਾਦ ਪੁਲਿਸ ਨੇ ਜਤਿੰਦਰ ’ਤੇ ਇਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ। ਪੈਰੋਲ ’ਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਉਸ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸਵੇਰੇ 2 ਵਜੇ ਤੋਂ ਬਾਅਦ ਹੋਇਆ। ਜਿਤੇਂਦਰ ਨੂੰ ਮੇਰਠ ਦੇ ਮੁੰਡਾਲੀ ਥਾਣਾ ਖੇਤਰ ਵਿੱਚ ਐਸਟੀਐਫ਼ ਅਤੇ ਪੁਲਿਸ ਨੇ ਘੇਰ ਲਿਆ ਸੀ। ਜਤਿੰਦਰ ਨੂੰ ਹਥਿਆਰ ਸੁੱਟਣ ਅਤੇ ਆਤਮ ਸਮਰਪਣ ਲਈ ਕਿਹਾ ਗਿਆ ਪਰ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਉਸ ਨੂੰ ਗੋਲੀ ਲੱਗ ਗਈ। ਜ਼ਖ਼ਮੀ ਹੋਣ ਤੋਂ ਬਾਅਦ ਜਤਿੰਦਰ ਨੂੰ ਪੁਲਿਸ ਵਲੋਂ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਜਤਿੰਦਰ ਦੀ ਮੌਤ ਹੋ ਗਈ।
ਮੁਕਾਬਲੇ ’ਚ ਮਾਰਿਆ ਗਿਆ ਜਤਿੰਦਰ ਉਰਫ਼ ਜੀਤੂ ਹਰਿਆਣਾ ਦੇ ਝੱਜਰ ਦੇ ਪਿੰਡ ਅਸੌਂਡਾ ਸੀਵਾਨ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਵਿਰੁਧ 8 ਮਾਮਲੇ ਦਰਜ ਹਨ। ਉਸ ਨੂੰ ਇਕ ਦੋਹਰੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਾਣਕਾਰੀ ਅਨੁਸਾਰ ਉਹ 2023 ਵਿੱਚ ਪੈਰੋਲ ’ਤੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਉਦੋਂ ਤੋਂ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਗਾਜ਼ੀਆਬਾਦ ਪੁਲਿਸ ਨੇ ਜਤਿੰਦਰ ’ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਕਿਉਂਕਿ ਉਹ ਟੀਲਾ ਮੋਡ ਥਾਣੇ ਦੇ ਕੋਲ 2023 ਵਿੱਚ ਹੋਏ ਕਤਲ ਕੇਸ ਵਿੱਚ ਲੋੜੀਂਦਾ ਸੀ। ਇਸ ਦੌਰਾਨ ਐਸਟੀਐਫ਼ ਨੂੰ ਜਤਿੰਦਰ ਬਾਰੇ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਜਤਿੰਦਰ ਨੂੰ ਮੇਰਠ ’ਚ ਘੇਰ ਲਿਆ ਗਿਆ, ਜਿੱਥੇ ਉਹ ਆਖ਼ਰਕਾਰ ਮੁਕਾਬਲੇ ’ਚ ਮਾਰਿਆ ਗਿਆ।
(For more news apart from Lawrence gang Latest News, stay tuned to Rozana Spokesman)