Telangana Tunnel Accident : ਤੇਲੰਗਾਨਾ ’ਚ ਨਿਰਮਾਣ ਅਧੀਨ SLBC ਸੁਰੰਗ ਦਾ ਹਿੱਸਾ ਢਹਿ ਜਾਣ ’ਤੇ ਮਜ਼ਦੂਰ ਵਾਲ-ਵਾਲ ਬਚੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Telangana Tunnel Accident : ਮਜ਼ਦੂਰਾਂ ਨੂੰ ਸ਼ੱਕ ਹੈ ਕਿ ਇੰਜੀਨੀਅਰਾਂ ਨੇ ਪਾਣੀ ਦੇ ਲੀਕੇਜ ਨੂੰ ਸਹੀ ਢੰਗ ਨਾਲ ਨਹੀਂ ਰੋਕਿਆ

 ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ’ਚ ਸੁਰੰਗ ਦੇ ਇੱਕ ਹਿੱਸੇ ਦੇ ਢਹਿ ਜਾਣ ਤੋਂ ਬਾਅਦ ਕੰਮ ਕਰਦੇ ਹੋਏ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਦੇ ਮੈਂਬਰ

Telangana Tunnel Accident in Punjabi  : ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ SLBC ਸੁਰੰਗ ਦਾ ਹਿੱਸਾ ਢਹਿ ਜਾਣ 'ਤੇ ਮਜ਼ਦੂਰ ਵਾਲ-ਵਾਲ ਬਚ ਗਏ, ਉਨ੍ਹਾਂ ਨੂੰ ਸ਼ੱਕ ਹੈ ਕਿ ਇੰਜੀਨੀਅਰਿੰਗ ਸਟਾਫ਼ ਨੇ ਹਾਦਸੇ ਵਾਲੀ ਥਾਂ 'ਤੇ ਪਾਣੀ ਦੇ ਲੀਕੇਜ ਅਤੇ ਰਿਸਾਅ ਨੂੰ ਹਲਕੇ ਵਿੱਚ ਲਿਆ ਸੀ।

 ਦੱਸ ਦੇਈਏ ਕਿ  ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ 'ਚ ਸ਼੍ਰੀਸੈਲਮ ਲੈਫਟ ਬੈਂਕ ਕੈਨਾਲ (SLBC) ਪ੍ਰੋਜੈਕਟ 'ਚ ਸ਼ਨੀਵਾਰ ਸਵੇਰੇ ਅਚਾਨਕ ਸੁਰੰਗ ਦਾ ਇਕ ਹਿੱਸਾ ਡਿੱਗ ਗਿਆ। ਇਸ ਦੌਰਾਨ ਉੱਥੇ ਕੰਮ ਕਰ ਰਹੇ ਕਈ ਮਜ਼ਦੂਰਾਂ ਦਾ ਬਚਾਅ ਹੋ ਗਿਆ ਜਦਕਿ 8 ਮਜ਼ਦੂਰ ਇਸ ਵਿੱਚ ਫ਼ਸ ਗਏ ਸੀ ।  ਐਨਡੀਆਰਐਫ, ਐਸਡੀਆਰਐਫ ਦੀਆਂ ਟੀਮਾਂ ਦੇ ਨਾਲ ਆਰਮੀ, ਨੇਵੀ, ਸਿੰਗਾਰੇਨੀ ਕੋਲੀਰੀਜ਼ ਅਤੇ ਹੋਰ ਏਜੰਸੀਆਂ ਦੇ 584 ਹੁਨਰਮੰਦ ਕਰਮਚਾਰੀਆਂ ਦੀ ਟੀਮ ਨੇ ਸੱਤ ਵਾਰ ਸੁਰੰਗ ਦਾ ਨਿਰੀਖਣ ਕੀਤਾ ਗਿਆ। ਲੋਹੇ ਦੀਆਂ ਰਾਡਾਂ ਨੂੰ ਕੱਟਣ ਲਈ ਗੈਸ ਕਟਰ ਲਗਾਤਾਰ ਕੰਮ ਕਰ ਰਹੇ ਹਨ। ਸੁਰੰਗ ਦੇ ਅੰਦਰ ਲੋਕਾਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਨੂੰ ਵੀ ਬੁਲਾਇਆ ਗਿਆ ਸੀ। ਹਾਲਾਂਕਿ ਪਾਣੀ ਦੀ ਮੌਜੂਦਗੀ ਕਾਰਨ ਉਹ ਅੱਗੇ ਨਹੀਂ ਵਧ ਸਕੇ ਸੀ। 

(For more news apart from Workers narrowly escape when part of SLBC tunnel under construction in Telangana collapses News in Punjabi, stay tuned to Rozana Spokesman)