ਕਾਂਗਰਸ 'ਚੋਂ ਬਰਖ਼ਾਸਤ ਸੱਤ ਵਿਧਾਇਕਾਂ ਵਲੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਰਾਜ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਅਹਿਮਦ ਪਟੇਲ ਵਿਰੁਧ ਵੋਟ ਪਾਉਣ ਕਾਰਨ ਪਾਰਟੀ ਵਿਚੋਂ ਬਰਖ਼ਾਸਤ ਸੱਤ ਵਿਧਾਇਕਾਂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ.

MLA

 

ਨਵੀਂ ਦਿੱਲੀ, 11 ਅਗੱਸਤ : ਗੁਜਰਾਤ ਰਾਜ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਅਹਿਮਦ ਪਟੇਲ ਵਿਰੁਧ ਵੋਟ ਪਾਉਣ ਕਾਰਨ ਪਾਰਟੀ ਵਿਚੋਂ ਬਰਖ਼ਾਸਤ ਸੱਤ ਵਿਧਾਇਕਾਂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਅਤੇ ਇਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਆਸਾਰ ਹਨ।
ਕਾਂਗਰਸ ਨੇ ਬਾਗ਼ੀ ਆਗੂ ਸ਼ੰਕਰ ਸਿੰਘ ਵਾਘੇਲਾ ਅਤੇ ਸੱਤ ਵਿਧਾਇਕਾਂ ਵਿਰੁਧ ਕਾਰਵਾਈ ਕਰਦਿਆਂ ਛੇ ਸਾਲ ਲਈ ਪਾਰਟੀ ਵਿਚੋਂ ਕੱਢ ਦਿਤਾ ਸੀ। ਗੁਜਰਾਤ ਵਿਧਾਨ ਸਭਾ ਦੇ ਸਪੀਕਰ ਰਮਨ ਲਾਲ ਵੋਰਾ ਨੇ  ਕਿਹਾ, ''ਸੱਤ ਵਿਧਾਇਕਾਂ ਨੇ ਕਲ ਮੇਰੀ ਰਿਹਾਇਸ਼ ਵਿਖੇ ਆ ਕੇ ਅਸਤੀਫ਼ੇ ਦਿਤੇ।'' ਅਸਤੀਫ਼ੇ ਦੇਣ ਵਾਲਿਆਂ ਵਿਚ ਵਾਘੇਲਾ ਦਾ ਬੇਟਾ ਮਹਿੰਦਰ ਸਿੰਘ ਵੀ ਸ਼ਾਮਲ ਹੈ। ਦੋ ਵਿਧਾਇਕਾਂ ਰਾਘਵਜੀ ਪਟੇਲ  ਅਤੇ ਭੋਲਾਭਾਈ ਗੋਹਿਲ ਦੀ ਵੋਟ ਨੂੰ ਚੋਣ ਕਮਿਸ਼ਨ ਵਲੋਂ ਰੱਦ ਕੀਤੇ ਜਾਣ ਕਾਰਨ ਹੀ ਅਹਿਮਦ ਪਟੇਲ ਦੀ ਜਿੱਤ ਸੰਭਵ ਹੋਈ ਸੀ। ਸਪੀਕਰ ਨੇ ਕਿਹਾ, ''ਮੈਂ ਉਨ੍ਹਾਂ ਤੋਂ ਪੁਛਿਆ ਸੀ ਕਿ ਕੀ ਉਨ੍ਹਾਂ ਦਾ ਇਹ ਕਦਮ ਕਿਸੇ ਦਬਾਅ ਹੇਠ ਤਾਂ ਨਹੀਂ, ਜਿਸ ਦੇ ਜਵਾਬ ਵਿਚ ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ।'' (ਪੀਟੀਆਈ)