ਭਾਜਪਾ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਮਹਾਗਠਜੋੜ ਬਣਾਉਣ : ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹੁਜਨ ਸਮਾਜਵਾਦੀ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਅੱਜ ਇਥੇ ਕਿਹਾ ਹੈ ਕਿ ਭਾਜਪਾ ਨੂੰ ਹਰਾਉਣ ਲਈ

BSP-SP Alliance Strategy General Election 2019 Mayawati Meeting

ਨਵੀਂ ਦਿੱਲੀ : ਬਹੁਜਨ ਸਮਾਜਵਾਦੀ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਅੱਜ ਇਥੇ ਕਿਹਾ ਹੈ ਕਿ ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਹਾਗਠਜੋੜ ਤਿਆਰ ਕਰਨਾ ਚਾਹੀਦਾ ਹੈ ਤਾਕਿ 2019 ਵਿਚ ਭਾਜਪਾ ਦੇ ਜੇਤੂ ਰਥ ਨੂੰ ਰੋਕਿਆ ਜਾ ਸਕੇ। ਭਾਵੇਂ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਅਜੇ ਇਕ ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਬਾਕੀ ਹੈ ਪਰ ਬਸਪਾ ਨੇ ਹੁਣੇ ਤੋਂ ਇਨ੍ਹਾਂ ਚੋਣਾਂ ਲਈ ਅਪਣੀ ਕਮਰ ਕੱਸ ਲਈ ਹੈ। ਅੱਜ ਬਸਪਾ ਮੁਖੀ ਨੇ ਇਸ ਸਬੰਧੀ ਇਕ ਮੀਟਿੰਗ ਵੀ ਬੁਲਾਈ।

ਇਸ ਤੋਂ ਪਹਿਲਾਂ ਕੁਮਾਰੀ ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਵਿਚ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਆਗੂ ਬਸਪਾ ਅਤੇ ਸਪਾ ਗਠਜੋੜ ਹੋਣ 'ਤੇ ਬੌਖ਼ਲਾ ਗਏ ਹਨ। ਉਹ ਆਏ ਦਿਨ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਭੜਕਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਸਪਾ ਅਤੇ ਸਪਾ ਦੇ ਵਰਕਰ ਮੂਰਖ਼ ਨਹੀਂ ਹਨ, ਜਿਹੜੇ ਭਾਜਪਾ ਆਗੂਆਂ ਦੀ ਗੱਲਾਂ ਵਿਚ ਆ ਜਾਣਗੇ।

ਨ੍ਹਾਂ ਕਿਹਾ ਕਿ ਸਪਾ ਨਾਲ ਗਠਜੋੜ ਇਸ ਲਈ ਕੀਤਾ ਗਿਆ ਹੈ ਤਾਕਿ ਭਾਜਪਾ ਦੀ ਦਲਿਤ ਅਤੇ ਗਰੀਬ ਵਿਰੋਧੀ ਨੀਤੀ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਬਾਕੀ ਪਾਰਟੀਆਂ ਨੂੰ ਵੀ ਅਪੀਲ ਕਰਨਗੇ ਕਿ ਉਹ ਇਕ ਮਹਾਗਠਜੋੜ ਦਾ ਨਿਰਮਾਣ ਕਰਨ।