'ਪੰਜਾਬੀ ਬਾਏ ਨੇਚਰ' ਹੋਟਲ ਨੇ ਖਾਣਾ ਖਾਣ ਵਾਲਿਆਂ ਦੀ ਤਬੀਅਤ ਵਿਗਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਇਡਾ ਦੇ ਇਕ ਨਾਮਵਰ ਰੇਸਤਰਾਂ ਵਿਚ ਖਾਣਾ ਖਾਣ ਗਏ ਗਾਹਕਾਂ ਨੂੰ ਸੀਵਰ ਦਾ ਪਾਣੀ ਪਿਲਾ ਦਿਤਾ ਗਿਆ ਜਿਸ ਕਾਰਨ ਤਿੰਨ ਪਰਵਾਰਾਂ ਦੇ ਜੀਆਂ ਦੀ ਤਬੀਅਤ ਖ਼ਰਾਬ ਹੋ ਗਈ।

Punjabi by nature

 

ਨੋਇਡਾ, 12 ਅਗੱਸਤ : ਨੋਇਡਾ ਦੇ ਇਕ ਨਾਮਵਰ ਰੇਸਤਰਾਂ ਵਿਚ ਖਾਣਾ ਖਾਣ ਗਏ ਗਾਹਕਾਂ ਨੂੰ ਸੀਵਰ ਦਾ ਪਾਣੀ ਪਿਲਾ ਦਿਤਾ ਗਿਆ ਜਿਸ ਕਾਰਨ ਤਿੰਨ ਪਰਵਾਰਾਂ ਦੇ ਜੀਆਂ ਦੀ ਤਬੀਅਤ ਖ਼ਰਾਬ ਹੋ ਗਈ। ਇਸ ਮਾਮਲੇ 'ਚ ਪੁਲਿਸ ਨੇ ਮੁਕੱਦਮਾ ਦਰਜ ਕਰ ਕਰ ਕੇ ਹੋਟਲ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹੋਟਲ ਨੂੰ ਸੀਲ ਕਰ ਦਿਤਾ ਅਤੇ ਹੋਟਲ ਮਾਲਕ ਫ਼ਰਾਰ ਹੈ।
ਪੁਲਿਸ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦਸਿਆ ਕਿ ਸੈਕਟਰ 18 'ਚ ਪੈਂਦੇ ਪੰਜਾਬੀ ਬਾਏ ਨੇਚਰ ਰੇਸਤਰਾਂ ਵਿਚ ਬੀਤੀ ਰਾਤ ਪਤੰਜਲੀ ਵਿਚ ਡਾਕਟਰ ਵਜੋਂ ਕੰਮ ਕਰਨ ਵਾਲੇ ਜੈਯੇਸ਼ ਸ਼ਰਮਾ ਪਰਵਾਰ ਨਾਲ ਖਾਣਾ ਖਾਣ ਪਹੁੰਚੇ ਸਨ। ਖਾਣ ਖਾਣ ਤੋਂ ਬਾਅਦ ਜਦ ਪਾਣੀ ਪੀਤਾ ਤਾਂ ਉਸ ਵਿਚੋਂ ਬਦਬੂ ਆਈ। ਗੰਦਾ ਪਾਣੀ ਪੀਣ ਨਾਲ ਉਲਟੀਆਂ ਲੱਗ ਗਈਆਂ। ਫਿਰ ਉਨ੍ਹਾਂ ਥਾਣੇ ਵਿਚ ਰੀਪੋਰਟ ਦਰਜ ਕਰਾਈ। ਐਸਪੀ ਨੇ ਦਸਿਆ ਕਿ ਪੁਲਿਸ ਨੇ ਹੋਟਲ ਦੇ ਮੈਨੇਜਰ ਅਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਲਕ ਪੁਨੀਤ ਪੁਰੀ ਫ਼ਰਾਰ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਹੋਟਲ ਦੇ ਪਾਣੀ ਦਾ ਸੈਂਪਲ ਮੌਕੇ ਤੋਂ ਲਿਆ ਹੈ। ਪਹਿਲੀ ਨਜ਼ਰੇ ਲਗਦਾ ਹੈ ਕਿ ਪੀਣ ਵਾਲੇ ਪਾਣੀ ਵਿਚ ਸੀਵਰ ਦਾ ਪਾਣੀ ਮਿਲ ਗਿਆ ਸੀ। ਉਨ੍ਹਾਂ ਦਸਿਆ ਕਿ ਹੋਟਲ ਨੂੰ ਅੱਜ ਦੁਪਹਿਰ ਸੀਲ ਕਰ ਦਿਤਾ ਗਿਆ। (ਏਜੰਸੀ)