ਬਕਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਮੈਜਿਸਟ੍ਰੇਟ ਮੁਕੇਸ਼ ਪਾਂਡੇ ਨੇ ਖ਼ੁਦਕੁਸ਼ੀ ਕਰ ਲਈ ਜਿਨ੍ਹਾਂ ਦੀ ਲਾਸ਼ ਗਾਜ਼ੀਆਬਾਦ ਨੇੜੇ ਰੇਲਵੇ ਲਾਈਨ ਤੋਂ ਬਰਾਮਦ ਕੀਤੀ ਗਈ।

suicide

 

ਗਾਜ਼ੀਆਬਾਦ, 11 ਅਗੱਸਤ : ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਮੈਜਿਸਟ੍ਰੇਟ ਮੁਕੇਸ਼ ਪਾਂਡੇ ਨੇ ਖ਼ੁਦਕੁਸ਼ੀ ਕਰ ਲਈ ਜਿਨ੍ਹਾਂ ਦੀ ਲਾਸ਼ ਗਾਜ਼ੀਆਬਾਦ ਨੇੜੇ ਰੇਲਵੇ ਲਾਈਨ ਤੋਂ ਬਰਾਮਦ ਕੀਤੀ ਗਈ। ਲਾਸ਼ ਨੇੜੇ ਇਕ ਖ਼ੁਦਕੁਸ਼ੀ ਪੱਤਰ ਵੀ ਮਿਲਿਆ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ''ਮੁਕੇਸ਼ ਪਾਂਡੇ ਇਕ ਸਮਰੱਥ ਪ੍ਰਸ਼ਾਸਕ ਅਤੇ ਇਕ ਸੰਵੇਦਨਸ਼ੀਲ ਅਧਿਕਾਰੀ ਸਨ, ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।''
ਗਾਜ਼ੀਆਬਾਦ ਦੇ ਸੀਨੀਅਰ ਪੁਲਿਸ ਇੰਸਪੈਕਟਰ ਐਚ.ਐਨ.ਸਿੰਘ ਨੇ ਦਸਿਆ ਕਿ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ, ''ਮੈਂ ਪਛਮੀ ਦਿੱਲੀ ਵਿਚ ਜਨਕਪੁਰੀ ਦੇ ਡਿਸਟ੍ਰਿਕਟ ਸੈਂਟਰ ਇਲਾਕੇ ਵਿਚ ਇਮਾਰਤ ਦੀ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਰਿਹਾ ਹਾਂ। ਮੈਂ ਅਪਣੀ ਜ਼ਿੰਦਗੀ ਤੋਂ ਤੰਗ ਆ ਗਿਆ ਹਾਂ ਅਤੇ ਮਨੁੱਖੀ ਹੋਂਦ ਵਿਚ ਮੇਰਾ ਯਕੀਨ ਨਹੀਂ ਰਿਹਾ। ਮੇਰਾ ਵਿਸਤਾਰਤ ਖ਼ੁਦਕੁਸ਼ੀ ਨੋਟ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ (ਨਾਂ ਨਹੀਂ ਛਾਪਿਆ ਜਾ ਰਿਹਾ) ਦੇ ਕਮਰਾ ਨੰਬਰ 742 ਵਿਚ ਇਕ ਬੈਗ ਵਿਚ ਪਿਆ ਹੈ। ਕਿਰਪਾ ਕਰ ਕੇ ਮੈਨੂੰ ਮੁਆਫ਼ ਮਰ  ਦਿਉ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।'' ਇੰਸਪੈਕਟਰ ਨੇ ਕਿਹਾ ਕਿ ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਂਡੇ ਨੇ ਖ਼ੁਦਕੁਸ਼ੀ ਕਦੋਂ ਅਤੇ ਕਿਸ ਤਰੀਕੇ ਨਾਲ ਕੀਤੀ।
(ਏਜੰਸੀ)