ਬਰਮਿੰਘਮ 'ਚ ਪੰਜਾਬਣ ਦੀ ਮੌਤ ਦਾ ਕਾਰਨ ਬਣੇ ਡਰਾਈਵਰ ਨੂੰ 5 ਸਾਲ ਕੈਦ
ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ 61 ਸਾਲਾ ਸੁਰਿੰਦਰ ਕੌਰ ਦੀ ਮੌਤ ਦਾ ਕਾਰਨ ਬਣੇ ਤੇਜ਼ ਰਫ਼ਤਾਰ ਕਾਰ ਚਾਲਕ 27 ਸਾਲਾ ਗੁਫਰਾਨ ਖ਼ਾਨ ਨੂੰ..
ਲੰਡਨ, 11 ਅਗੱਸਤ (ਹਰਜੀਤ ਸਿੰਘ ਵਿਰਕ): ਬਰਮਿੰਘਮ ਦੇ ਗੁਰੂ ਨਾਨਕ ਨਿਸ਼ਕਾਮ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੀ 61 ਸਾਲਾ ਸੁਰਿੰਦਰ ਕੌਰ ਦੀ ਮੌਤ ਦਾ ਕਾਰਨ ਬਣੇ ਤੇਜ਼ ਰਫ਼ਤਾਰ ਕਾਰ ਚਾਲਕ 27 ਸਾਲਾ ਗੁਫਰਾਨ ਖ਼ਾਨ ਨੂੰ ਅਦਾਲਤ ਨੇ 5 ਸਾਲ ਕੈਦ ਅਤੇ 5 ਸਾਲ ਵਾਹਨ ਚਲਾਉਣ 'ਤੇ ਪਾਬੰਦੀ ਲਗਾਉਣ ਦੀ ਸਜ਼ਾ ਸੁਣਾਈ ਹੈ।
ਟਟਲੇ ਰੋਡ, ਹਾਲ ਗਰੀਨ ਦੇ ਵਸਨੀਕ ਗੁਫਰਾਨ ਖ਼ਾਨ ਨੂੰ ਖ਼ਤਰਨਾਕ ਡਰਾਈਵਿੰਗ ਕਰਨ ਦਾ ਦੋਸ਼ੀ ਮੰਨਦਿਆਂ, ਸੁਰਿੰਦਰ ਕੌਰ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਹੈ। ਗੁਫਰਾਨ ਨੇ ਅਪਣੇ ਗੁਨਾਹ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਸੁਰਿੰਦਰਲ ਕੌਰ ਨੂੰ ਸੋਹੋ ਰੋਡ 'ਤੇ ਉਸ ਵੇਲੇ ਟੱਕਰ ਵੱਜੀ, ਜਦੋਂ ਉਹ ਮੋਬਾਈਲ ਫ਼ੋਨ 'ਤੇ ਗੱਲਾਂ ਕਰਦੀ, ਸੜਕ ਪਾਰ ਕਰ ਰਹੀ ਸੀ, ਜਦਕਿ ਉਸੇ ਸੜਕ 'ਤੇ ਗੁਫਰਾਨ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਘਟਨਾ ਤੋਂ 11 ਦਿਨ ਬਾਅਦ ਪੁਲਿਸ ਨੇ ਕਾਰ ਬਰਾਮਦ ਕਰ ਲਈ ਸੀ।