ਸਰਕਾਰਾਂ ਦੀ ਅਣਦੇਖੀ ਕਰ ਕੇ ਪ੍ਰਸਿੱਧ ਧਾਰੀਵਾਲ ਵੂਲਨ ਮਿਲ ਆਖ਼ਰੀ ਸਾਹਾਂ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਨ 1874 ਵਿਚ ਕਾਨਪੁਰ (ਯੂ.ਪੀ.) ਵਿਚ ਦਾ ਕਾਨਪੁਰ ਵੂਲਨ ਮਿਲ ਐਂਡ ਆਰਮੀ ਕਲਾਥ ਮੈਨੂੰਫ਼ੈਕਚਰਿੰਗ ਨਾਂ ਤੇ ਅਤੇ 1880 ਵਿਚ ਦਾ ਨਿਉ ਈਗਰਟਨ ਵੂਲਨ ਮਿਲ ਧਾਰੀਵਾਲ ਦੇ ਨਾਮ..

Woolen mill

ਧਾਰੀਵਾਲ, 11 ਅਗੱਸਤ (ਇੰਦਰਜੀਤ): ਸੰਨ 1874 ਵਿਚ ਕਾਨਪੁਰ (ਯੂ.ਪੀ.) ਵਿਚ ਦਾ ਕਾਨਪੁਰ ਵੂਲਨ ਮਿਲ ਐਂਡ ਆਰਮੀ ਕਲਾਥ ਮੈਨੂੰਫ਼ੈਕਚਰਿੰਗ ਨਾਂ ਤੇ  ਅਤੇ 1880 ਵਿਚ ਦਾ ਨਿਉ ਈਗਰਟਨ ਵੂਲਨ ਮਿਲ ਧਾਰੀਵਾਲ ਦੇ ਨਾਮ 'ਤੇ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿਚੋਂ ਭਾਰਤ ਅੰਦਰ ਬ੍ਰਿਟਿਸ਼ ਫ਼ੌਜ ਲਈ ਵਰਦੀਆਂ, ਕੰਬਲ ਅਤੇ ਗਰਮ ਕਪੜਾ  ਆਦਿ ਤਿਆਰ ਕਰਨ ਦੇ ਮਕਸਦ ਨੂੰ ਮੁੱਖ ਰਖਦਿਆਂ ਕਾਨਪੁਰ ਦੇ ਵਸਨੀਕ ਪੰਜ ਪਰਵਾਰਾਂ ਮਿਸਟਰ ਜੌਰਜ ਐਲਨ, ਮਿਸਟਰ ਡਬਲਿਊ.ਐਫ਼. ਕੂਪਰ, ਮਿਸਟਰ ਬੀਵਨ ਪੈਟਮੈਨ, ਡਾ. ਕੋਨਡੋਨ ਅਤੇ ਮਿਸਟਰ ਗੈਵਿਨ ਐਸ. ਜ਼ੋਨਸ ਵਲੋਂ ਸਾਂਝੇ ਤੌਰ 'ਤੇ ਮਿਲਾਂ ਦੀ ਸਥਾਪਨਾ ਕੀਤੀ।
ਅੰਗਰੇਜ਼ਾਂ ਨੇ ਧਾਰੀਵਾਲ ਦੇ ਵਾਤਾਵਰਣ ਨੂੰ ਦੇਖਦੇ ਹੋਏ ਇਸ ਮਿਲ ਦੀ ਸਥਾਪਨਾ ਦੀ ਯੋਜਨਾ ਤਿਆਰ ਕੀਤੀ। ਜ਼ਿਕਰਯੋਗ ਹੈ ਕਿ ਨਹਿਰ ਦੇ ਪਾਣੀ ਨੂੰ ਅੰਦਰ ਲਿਜਾ ਕੇ ਉਸ ਤੋਂ ਬਿਜਲੀ ਪੈਦਾ ਕਰਨਾ, ਰੇਲਵੇ ਲਾਈਨਾਂ ਦਾ ਅੰਦਰ ਲਿਜਾਣਾ ਤੇ ਮਾਲ

ਗੱਡੀ ਰਾਹੀਂ ਕੋਲਾ ਅਤੇ ਹੋਰ ਸਮੱਗਰੀ ਅੰਦਰ ਲਿਆਉਣਾ, ਬਿਲਡਿੰਗ ਮਟੀਰੀਅਲ ਅੰਦਰ ਹੀ ਤਿਆਰ ਕਰਨਾ ਅਤੇ ਸੀਮਿੰਟ ਤਕ ਵੀ ਤਿਆਰ ਕਰਨਾ ਯਾਨੀ ਕਿ ਬਹੁਮੰਤਵੀ ਪ੍ਰਾਡਕਟ ਤਿਆਰ ਕਰਨਾ ਇਸ ਮਿਲ ਦੀ ਖੂਬੀ ਸੀ। ਪਰ ਅਸਲ ਮਕਸਦ ਕੇਵਲ ਗਰਮ ਕਪੜਾ ਹੀ ਤਿਆਰ ਕਰਨ ਲਈ ਇਸ ਮਿਲ ਦੀ ਸਥਾਪਨਾ ਕੀਤੀ ਗਈ ਸੀ। ਇਸ ਮਿਲ ਅੰਦਰ ਆਸਟ੍ਰੇਲੀਆ ਤੋਂ ਕੱਚੀ ਊਨ ਮਾਰੀਨੋ ਦੀ ਸਪਲਾਈ ਆਉਂਦੀ ਸੀ ਜਿਸ ਤੋਂ ਗਰਮ ਕਪੜਾ ਤਿਆਰ ਕਰਨ ਵਿਚ ਇਹ ਮਿਲ ਸੰਸਾਰ ਦੀ ਨੰਬਰ ਇਕ ਗਰਮ ਕਪੜੇ ਦੀ ਮਿਲ ਦਾ ਨਾਮਣਾ ਬਣ ਗਈ।
ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਿਲ ਨੇ ਹੋਰ ਤਰੱਕੀ ਕਰਨ ਦੀ ਬਜਾਏ ਬੀਮਾਰੀ ਵਲ ਵਧਣਾ ਸ਼ੁਰੂ ਕਰ ਦਿਤਾ ਜਿਸ ਦਾ ਮੁੱਖ ਕਾਰਨ ਸਮੇਂ-ਸਮੇਂ ਤੇ ਮੈਨੇਜਮੈਂਟ ਨੇ ਮਿਲ ਨੂੰ ਆਧੁਨਿਕਤਾ ਪ੍ਰਦਾਨ ਨਾ ਕਰ ਕੇ ਅਪਣੇ ਹਿਤਾਂ ਦੀ ਪੂਰਤੀ ਵਲ ਜ਼ਿਆਦਾ ਧਿਆਨ ਦਿਤਾ ਲੱਗਦਾ ਅਤੇ ਕੇਂਦਰ ਸਰਕਾਰ ਨੇ ਇਸ ਮਿਲ ਨੂੰ ਬੀਮਾਰ ਘੋਸ਼ਿਤ ਕਰ ਦਿਤਾ ਸੀ ਜਿਸ ਨਾਲ ਮਿਲ ਦਾ ਬੰਦ ਹੋ ਜਾਣਾ ਲਗਭਗ ਤੈਅ ਹੋ ਗਿਆ ਸੀ। ਪਰ ਉਸ ਵੇਲੇ ਦੇ ਐਮ.ਪੀ. ਵਿਨੋਦ ਖੰਨਾ  ਦੇ ਉਪਰਾਲਿਆ ਸਦਕਾ ਮਿਲ ਨੂੰ ਕੇਂਦਰ ਸਰਕਾਰ ਦੇ ਕਪੜਾ ਮੰਤਰਾਲਾ ਵਲੋਂ ਰਿਵਾਇਵਲਾਂ ਜਾਰੀ ਕਰ ਕੇ ਕਰੋੜਾਂ ਰੁਪਏ ਰਿਲੀਜ਼ ਕਰਵਾ ਕੇ ਮਿਲ ਨੂੰ ਬੰਦ ਹੋਣ ਤੋਂ ਬਚਾ ਲਿਆ। ਇਸ ਵੇਲੇ ਅੰਦਰ ਕੰਮ ਕਰਦੇ ਮਜ਼ਦੂਰਾਂ ਦੀ ਗਿਣਤੀ ਘੱਟ ਕੇ 400 ਤਕ ਹੀ ਰਹਿ ਗਈ ਹੈ। ਮਿਲ ਅੰਦਰ ਏਨੀਆਂ ਵਾਧੂ ਖ਼ਾਲੀ ਇਮਾਰਤਾਂ ਪਈਆਂ ਹਨ ਕਿ ਜੇਕਰ ਕੇਂਦਰ ਸਰਕਾਰ ਚਾਹੇ ਤਾਂ ਹੋਰ ਕਈ ਛੋਟੀਆਂ -ਛੋਟੀਆਂ ਮਿਲਾਂ ਸਥਾਪਤ ਕਰ ਕੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਲਾਭ ਵਾਲੀ ਮਿਲ ਬਣਾ ਸਕਦੀ ਹੈ। ਧਾਰੀਵਾਲ ਸ਼ਹਿਰ ਦੀ ਹੋਂਦ ਅਤੇ ਮਿਲ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਦੇ ਕੇਸ ਨੂੰ ਹੱਲ ਕਰਨ।