ਏਡਿਡ ਸਕੂਲਾਂ ਦੇ ਅਧਿਕਾਰੀਆਂ ਵਲੋਂ ਸਿਹਤ ਮੰਤਰੀ ਦਾ ਸਵਾਗਤ
ਅੰਬਾਲਾ, 12 ਅਗੱਸਤ (ਕਵਲਜੀਤ ਸਿੰਘ ਗੋਲਡੀ): ਏਡਿਡ ਸਕੂਲ ਟੀਚਰ ਯੂਨੀਅਨ ਦੇ ਪਦਾਧਿਕਾਰੀਆਂ ਨੇ ਅੱਜ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ 'ਤੇ ਉਨ੍ਹਾਂ ਦਾ ਭਾਰ ਵਿਅਕਤ ਕੀਤਾ।
ਅੰਬਾਲਾ, 12 ਅਗੱਸਤ (ਕਵਲਜੀਤ ਸਿੰਘ ਗੋਲਡੀ): ਏਡਿਡ ਸਕੂਲ ਟੀਚਰ ਯੂਨੀਅਨ ਦੇ ਪਦਾਧਿਕਾਰੀਆਂ ਨੇ ਅੱਜ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ 'ਤੇ ਉਨ੍ਹਾਂ ਦਾ ਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਸਰਕਾਰ ਦੁਆਰਾ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿਚ ਸਮਾਂ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਅਨ ਦੇ ਪਦਾਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਏਡਿਡ ਸਕੂਲ ਟੀਚਰ ਯੂਨੀਅਨ ਦੀ ਇਕ ਬਹੁਤ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ।
ਫਰੂਖਾ ਖਾਲਸਾ ਸਕੂਲ ਦੇ ਪ੍ਰਿੰਸੀਪਲ ਆਗਿਆ ਪਾਲ ਸਿੰਘ ਦੇ ਅਗਵਾਈ ਵਿਚ ਏਡਿਡ ਸਕੂਲ ਟੀਚਰ ਯੂਨੀਅਨ ਦੇ ਅਧਿਕਾਰੀ ਅੱਜ ਸਿਹਤ ਮੰਤਰੀ ਨੂੰ ਮਿਲੇ ਅਤੇ ਉਨ੍ਹਾਂ ਨੇ ਗੁਲਦਸਤੇ ਭੇਂਟ ਕਰ ਕੇ ਇਸ ਵੱਡੇ ਫ਼ੈਸਲੇ ਲਈ ਸ਼੍ਰੀ ਵਿੱਜ ਦਾ ਭਾਰ ਵਿਅੱਕਤ ਕੀਤਾ। ਮੰਗ ਪੂਰੀ ਕਰਨ 'ਤੇ ਧਨਵਾਦ ਕਰਨ ਵਾਲੀਆਂ ਵਿਚ ਏਡਿਡ ਸਕੂਲ ਟੀਚਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ, ਮਹਾਸਚਿਵ ਸ਼੍ਰੀ ਨਿਵਾਸ ਤ੍ਰਿਪਾਠੀ, ਪ੍ਰਿੰਸੀਪਲ ਆਗਿਆਪਾਲ ਸਿੰਘ, ਬੀਡੀ ਸਕੂਲ ਦੇ ਪ੍ਰਿੰਸੀਪਲ ਬਹਾਦੂਰ ਚੰਦ, ਅਨੀਲ ਜਗਦੇਵ ਅਤੇ ਹੋਰ ਅਧਿਕਾਰੀ ਅਤੇ ਮੈਂਬਰ ਮੌਜੂਦ ਰਹੇ।