ਆਈ.ਏ.ਐਸ. ਅਫ਼ਸਰ ਮੁਕੇਸ਼ ਪਾਂਡੇ ਨੇ ਕੀਤੀ ਖੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਈ.ਏ.ਐਸ. ਅਫ਼ਸਰ ਮੁਕੇਸ਼ ਪਾਂਡੇ ਨੇ ਬੀਤੀ ਰਾਤ ਗਾਜਿਆਬਾਦ 'ਚ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਿਸ ਹੋਟਲ ਵਿਚ ਉਹ ਰੁਕਿਆ ਹੋਇਆ ਸੀ, ਉਸ ਹੋਟਲ ਵਿਚੋਂ ਇਕ ਸੁਸਾਇਡ ਨੋਟ

Mukesh Pandey

ਆਈ.ਏ.ਐਸ. ਅਫ਼ਸਰ ਮੁਕੇਸ਼ ਪਾਂਡੇ ਨੇ ਬੀਤੀ ਰਾਤ ਗਾਜਿਆਬਾਦ 'ਚ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਜਿਸ ਹੋਟਲ ਵਿਚ ਉਹ ਰੁਕਿਆ ਹੋਇਆ ਸੀ, ਉਸ ਹੋਟਲ ਵਿਚੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਉਹ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਸੀ। ਮੁਕੇਸ਼ ਪਾਂਡੇ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਡੀ.ਐਮ. ਵਜੋਂ ਤਾਇਨਾਤ ਸੀ। ਆਤਮਹੱਤਿਆ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਪਤਾ ਲੱਗਿਆ ਹੈ। 2012 ਬੈਚ ਦੇ ਆਈ.ਏ.ਐਸ ਮੁਕੇਸ਼ ਪਾਂਡੇ ਦੀ ਲਾਸ਼ ਗਾਜਿਆਬਾਦ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰ ਕੋਟਗਾਂਵ ਦੇ ਕੋਲ ਰੇਲਵੇ ਟ੍ਰੈਕ 'ਤੇ ਮਿਲੀ ਹੈ। ਇਹ ਹਾਦਸਾ ਕਿਸ ਟ੍ਰੇਨ ਨਾਲ ਅਤੇ ਕਿੰਨੇ ਵਜੇ ਹੋਇਆ ਹੁਣ ਇਹ ਪਤਾ ਨਹੀਂ ਲੱਗਿਆ।