ਗੋਰਖਪੁਰ 'ਚ ਬੱਚਿਆਂ ਦੀ ਮੌਤ ਨਹੀਂ, ਕਤਲੇਆਮ ਹੋਇਆ : ਸਾਕਸ਼ੀ ਮਹਾਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਅੱਜ ਅਪਣੀ ਹੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਗੋਰਖਪੁਰ ਦੇ ਹਸਪਤਾਲ ਵਿਚ ਮਾਸੂਮ ਬੱÎਚਿਆਂ ਦੀ ਮੌਤ ਸਿਰਫ਼ ਮੌਤ ਨਹੀਂ ਸਗੋਂ..

Sakshi Maharaj

 

ਲਖਨਊ, 12 ਅਗੱਸਤ : ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਅੱਜ ਅਪਣੀ ਹੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਗੋਰਖਪੁਰ ਦੇ ਹਸਪਤਾਲ ਵਿਚ ਮਾਸੂਮ ਬੱÎਚਿਆਂ ਦੀ ਮੌਤ ਸਿਰਫ਼ ਮੌਤ ਨਹੀਂ ਸਗੋਂ ਕਤਲੇਆਮ ਹੈ। ਸਾਕਸ਼ੀ ਮਹਾਰਾਜ ਨੇ ਕਿਹਾ ਬੱÎਚਆਂ ਦੀ ਮੌਤ ਨੂੰ ਆਮ ਗੱਲ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਸੂਮਾਂ ਦੀ ਮੌਤ ਆਕਸੀਜਨ ਸਪਲਾਈ ਨਾ ਹੋਣ ਕਾਰਨ ਹੋਈ ਹੈ। ਉਨ੍ਹਾਂ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੂੰ ਅਦਾਇਗੀ

ਨਾ ਕਰਨ 'ਤੇ ਵੀ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਦੋਸ਼ੀਆਂ ਵਿਰੁਧ ਛੇਤੀ ਸਖ਼ਤ ਕਾਰਵਾਈ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਭੁਗਤਾਨ ਨਾ ਹੋਣ ਕਾਰਨ ਆਕਸੀਜਨ ਸਲੰਡਰ ਦੀ ਸਪਲਾਈ ਬੰਦ ਕੀਤੀ ਗਈ ਜਿਸ ਕਾਰਨ ਇਹ ਭਿਆਨਕ ਹਾਲਾਤ ਬਣੇ। ਸਾਕਸ਼ੀ ਨੇ ਕਿਹਾ ਕਿ ਇਕ ਦੋ ਮੌਤਾਂ ਆਮ ਗੱਲ ਹੋ ਸਕਦੀ ਹੈ ਪਰ ਏਨੀਆਂ ਮੌਤ ਤਾਂ ਕਤਲੇਆਮ ਹੈ। ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿਚ ਦੇਸ਼ ਦਾ ਭਵਿੱਖ ਬਣਨ ਵਾਲੇ ਬੱਚਿਆਂ ਦੀ ਜਾਨ ਗਈ ਹੈ। ਕੌਣ ਜਾਣਦਾ ਹੈ ਕਿ ਇਨ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਕੀ ਬਣਨਾ ਸੀ? ਸਾਕਸ਼ੀ ਨੇ ਕਿਹਾ ਕਿ ਜਿਹੜੇ ਬੱਚੇ ਮੌਤ ਦੀ ਨੀਂਦ ਸੌਂ ਗਏ, ਉਹ ਵਾਪਸ ਤਾਂ ਨਹੀਂ ਆ ਸਕਦੇ ਪਰ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। (ਏਜੰਸੀ)