ਵੈਂਕਈਆ ਨਾਇਡੂ ਅੱਜ ਲੈਣਗੇ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ 13ਵੇਂ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣਗੇ ਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ 'ਚ ਵੀ ਅਹੁਦਾ ਸੰਭਾਲਣਗੇ।

Venkaiah Naidu

ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅੱਜ 13ਵੇਂ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣਗੇ ਤੇ ਰਾਜ ਸਭਾ ਦੇ ਚੇਅਰਮੈਨ ਦੇ ਰੂਪ 'ਚ ਵੀ ਅਹੁਦਾ ਸੰਭਾਲਣਗੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਉਨ੍ਹਾਂ ਨੂੰ ਸਹੁੰ ਕਬੂਲ ਕਰਵਾਉਗੇ। ਇਸ ਤੋਂ ਪਹਿਲਾ ਨਾਇਡੂ ਸਵੇਰੇ ਆਪਣੇ ਘਰ ਤੋਂ ਨਿਕਲ ਕੇ ਸਿੱਧੇ ਰਾਜਘਾਟ ਪਹੁੰਚੇ ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਡੀਡੀਊ ਪਾਰਕ ਪਹੁੰਚੇ। ਸਹੁੰ ਚੁੱਕਣ ਦੇ ਬਾਅਦ ਨਾਇਡੂ ਰਾਜ ਸਭਾ ਦੇ ਸਭਾਪਤੀ ਦੇ ਨਾਤੇ ਮਾਨਸੂਨ ਸਤਰ ਦੇ ਅੰਤਿਮ ਦਿਨ ਸਦਨ ਦਾ ਸੰਚਾਲਨ ਵੀ ਕਰਨਗੇ। 

ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਸਦਨ ਠੱਪ ਕਰਨ ਦੀ ਪ੍ਰਵਿਰਤੀ ਰੋਕਣ ਲਈ ਸਖਤੀ ਵਰਤਣ ਦੇ ਇਰਾਦੇ ਸਾਫ਼ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸਦਨ ਚਲਾਉਣ ਲਈ ਉਹ ਨਿਯਮਾਂ ਨੂੰ ਲਾਗੂ ਕਰਨਗੇ। ਨਾਇਡੂ ਨੇ ਨਿਵਰਤਮਾਨ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਨਾਮ ਲਏ ਬਿਨ੍ਹਾਂ ਦੇਸ਼ ਦੀ ਘੱਟ ਗਿਣਤੀ ਵਿੱਚ ਅਸੁਰੱਖਿਆ ਦੀ ਭਾਵਨਾ ਦੇ ਮਾਹੌਲ ਵਾਲੇ ਬਿਆਨ ਨੂੰ ਵੀ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਦੀ ਅਸੁਰੱਖਿਆ ਦਾ ਮੁੱਦਾ ਕੇਵਲ ਰਾਜਨੀਤਿਕ ਫਾਇਦੇ ਲਈ ਚੁੱਕਿਆ ਜਾ ਰਿਹਾ ਹੈ। 

ਵੈਂਕਈਆ ਨਾਇਡੂ ਨੇ ਉਪ ਰਾਸ਼ਟਰਪਤੀ ਵਜੋਂ ਹਲਫ਼ ਚੁੱਕ ਲਿਆ ਹੈ। ਇਸਦੇ ਬਾਅਦ ਨਾਇਡੂ ਰਾਸ਼ਟਰਪਤੀ ਭਵਨ ਤੋਂ ਸਿੱਧੇ ਸੰਸਦ ਭਵਨ ਪਹੁੰਚਣਗੇ ਅਤੇ ਸਭਾਪਤੀ ਦੇ ਰੂਪ ਵਿੱਚ ਸਵੇਰੇ 11 ਵਜੇ ਰਾਜ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਨਗੇ। ਨਿਰਵਤਮਾਨ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਦਾ ਕਾਰਜਕਾਲ ਵੀਰਵਾਰ ਦੀ ਅੱਧੀ ਰਾਤ ਨੂੰ ਖਤਮ ਹੋ ਗਿਆ। 

ਸਰਗਰਮ ਰਾਜਨੀਤਿਕ ਨਾਲ ਸੰਵਿਧਾਨਕ ਪਦ ਨੇ ਆਪਣੇ ਨਵੇਂ ਸਫਰ ਦੀ ਸ਼ੁਰੂਆਤ ਨਾਲ ਠੀਕ ਪਹਿਲਾ  ਨਾਇਡੂ ਨੇ ਅੰਸਾਰੀ ਦਾ ਨਾਮ ਲਏ ਬਿਨ੍ਹਾਂ ਕਿਹਾ ਕਿ ਕੁਝ ਲੋਕ ਘੱਟ ਗਿਣਤੀ ਵਿੱਚ ਅਸੁਰੱਖਿਆ ਦੀ ਭਾਵਨਾ ਦੀ ਗੱਲ ਕਰ ਰਹੇ ਹਨ। ਇਹ ਰਾਜਨੀਤਕ ਪ੍ਰੋਪੇਗੰਡਾ ਹੈ। ਹਕੀਕਤ ਇਹ ਹੈ ਕਿ ਪੂਰੀ ਦੁਨੀਆ ਦੀ ਤੁਲਨਾ ਚ ਭਾਰਤ ਵਿੱਚ ਘੱਟ ਗਿਣਤੀ ਸਭ ਤੋਂ ਜ਼ਿਆਦਾ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲਦਾ ਹੈ। ਨਾਇਡੂ ਨੇ ਕਿਹਾ ਕਿ  ਅਸਲ ਵਿੱਚ ਭਾਰਤੀ ਸਮਾਜ ਸਭ ਤੋਂ ਜ਼ਿਆਦਾ ਸਹਿਨਸ਼ੀਲ ਹੈ। ਸਹਿਨਸ਼ੀਲਤਾ ਦੀ ਵਜ੍ਹਾ ਨਾਲ ਹੀ ਸਾਡਾ ਲੋਕਤੰਤਰ ਇੰਨਾ ਸਫਲ ਹੈ । 

ਨਾਇਡੂ ਨੇ ਇੱਕ ਸਮੁਦਾਏ ਦੀ ਗੱਲ ਕਰਨ ਜਿਹੀ ਪ੍ਰਵਿਰਤੀ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਇਸ ਤੋਂ ਦੂਜੇ ਸਮੁਦਾਇਆਂ 'ਤੇ ਅਸਰ ਪਵੇਗਾ। ਇਸ ਲਈ ਸਾਨੂੰ ਸਭ ਦੇ ਮੁਕਾਬਲਾ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀ ਸਮੁਦਾਏ  ਦੇ ਲੋਕਾਂ ਦਾ ਸਿਖਰ ਸੰਵਿਧਾਨਕ ਪਦਾਂ 'ਤੇ ਪਹੁੰਚਣ ਤੋਂ ਸਾਫ਼ ਹੈ ਕਿ ਭੇਦਭਾਵ ਜਿਹੀ ਕੋਈ ਗੱਲ ਹੀ ਨਹੀਂ। ਗਊ ਸੁਰੱਖਿਆ ਦੇ ਨਾਂ 'ਤੇ ਹੋਏ ਹਮਲਿਆਂ ਦੇ ਸੰਦਰਭ ਵਿੱਚ ਨਾਇਡੂ ਨੇ ਕਿਹਾ ਕਿ ਭਾਰਤ ਇੰਨਾ ਵੱਡਾ ਦੇਸ਼ ਹੈ ਅਤੇ ਅਜਿਹੇ ਵਿੱਚ ਇੱਕ - ਦੋ ਮਾਮਲੇ ਅਪਵਾਦ ਹਨ। ਕੁਝ ਲੋਕ ਰਾਜਨੀਤਿਕ ਵਜ੍ਹਾਂ ਨਾਲ ਅਜਿਹੀ ਘਟਨਾਵਾਂ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਵੀ ਤੂਲ ਦੇਣ ਨਾਲ ਬਾਜ ਨਹੀਂ ਆਉਂਦੇ।