ਕਾਂਗਰਸ ਸਰਕਾਰ ਦੇਵੇਗੀ ਗਰੀਬਾਂ ਨੂੰ 72000 ਰੁਪਏ ਸਲਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿਰਫ਼ ਔਰਤਾਂ ਦੇ ਖਾਤੇ ’ਚ ਪਾਏ ਜਾਣਗੇ 72000 ਰੁਪਏ: ਕਾਂਗਰਸ

Randeep Surjewala

ਨਵੀਂ ਦਿੱਲੀ- ਕਾਂਗਰਸ ਨੇ ਘੱਟੋ ਘੱਟ ਆਮਦਨੀ ਦੇ ਵਾਅਦੇ ਦੀ ਨਿਖੇਧੀ ਕਰਨ ਤੇ ਇਸ ਯੋਜਨਾ ਬਾਰੇ ਸ਼ਪੱਸ਼ਟ ਕੀਤਾ ਕਿ ਕਾਂਗਰਸ ਸਰਕਾਰ ਗ਼ਰੀਬਾਂ ਨੂੰ 72000 ਰੁਪਏ ਸਾਲਾਨਾ ਮਤਲਬ ਕਿ ਹਰੇਕ ਮਹੀਨੇ 6000 ਰੁਪਏ ਦੇਵੇਗੀ। ਜੇਕਰ ਕੋਈ ਪਰਿਵਾਰ 6000 ਰੁਪਏ ਕਮਾਉਂਦਾ ਹੈ ਤਾਂ ਕਾਂਗਰਸ ਦੀ ਸਰਕਾਰ ਉਸਨੂੰ 6000 ਰੁਪਏ ਹੋਰ ਦੇਵੇਗੀ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਆਜ਼ਾਦ ਹਿੰਦੁਸਤਾਨ ਚ ਗ਼ਰੀਬੀ ਨੂੰ ਮਿਟਾਉਣ ਵਾਲੀ ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਹੈ।

ਦੇਸ਼ ਦੇ 20 ਫੀਸਦੀ ਗ਼ਰੀਬ ਪਰਿਵਾਰਾਂ ਨੂੰ 72000 ਰੁਪਏ ਸਲਾਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੈਸਾ ਕਾਂਗਰਸ ਦੀ ਸਰਕਾਰ ਘਰ ਦੀ ਗ੍ਰਹਿਣੀ ਦੇ ਖਾਤੇ ਚ ਜਮ੍ਹਾ ਕਰਵਾਏਗੀ। ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਇਸ ਲਈ ਕੋਈ ਵੀ ਸਬਸਿਡੀ ਬੰਦ ਨਹੀਂ ਹੋਵੇਗੀ ਤੇ ਨਾ ਹੀ ਕੋਈ ਯੋਜਨਾ ਰੋਕੀ ਜਾਵੇਗੀ। ਇਹ ਬਾਕੀ ਯੋਜਨਾਵਾਂ ਤੋਂ ਵੱਖਰੀ ਲਾਗੂ ਕੀਤੀ ਜਾਵੇਗੀ।