ਬੀਜੇਪੀ ਬਾਗੀ ਸਾਂਸਦ ਸ਼ਤਰੁਘਨ ਸਿਨਹਾ 28 ਮਾਰਚ ਨੂੰ ਕਾਂਗਰਸ ਵਿਚ ਹੋਣਗੇ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਵਿਚ ਬੀਜੇਪੀ ਵੱਲੋਂ ਨਜ਼ਰ ਅੰਦਾਜ਼ ਹੋਣ ਤੋਂ ਬਾਅਦ ਸ਼ਤਰੁਘਨ ਸਿਨਹਾ ਕਾਂਗਰਸ ਵੱਲੋਂ ਪਟਨਾ ਸਾਹਿਬ ਤੋਂ ਚੋਣ ਲੜਨਗੇ।

Shatrughan Sinha

ਪਟਨਾ: ਬੀਜੇਪੀ ਬਾਗੀ ਨੇਤਾ ਸ਼ਤਰੁਘਨ ਸਿਨਹਾ 28 ਮਾਰਚ ਨੂੰ ਕਾਂਗਰਸ ਵਿਚ ਸ਼ਾਮਿਲ ਹੋਣਗੇ। ਲੋਕ ਸਭਾ ਚੋਣਾਂ ਵਿਚ ਬੀਜੇਪੀ ਵੱਲੋਂ ਨਜ਼ਰ ਅੰਦਾਜ਼ ਹੋਣ ਤੋਂ ਬਾਅਦ ਸ਼ਤਰੁਘਨ ਸਿਨਹਾ ਕਾਂਗਰਸ ਵੱਲੋਂ ਪਟਨਾ ਸਾਹਿਬ ਤੋਂ ਚੋਣ ਲੜਨਗੇ। ਬੀਜੇਪੀ ਨੇ ਸ਼ਤਰੁਘਨ ਸਿਨਹਾ ਦੀ ਜਗ੍ਹਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਪਟਨਾ ਸਾਹਿਬ ਸੀਟ ਤੋਂ ਮੈਦਾਨ ਵਿਚ ਉਤਾਰਿਆ ਹੈ।

 


 

ਸੋਸ਼ਲ ਮੀਡੀਆ ‘ਤੇ ਲਗਾਤਾਰ ਪੀਐਮ ਮੋਦੀ ਦੇ ਵਿਰੋਧ ਵਿਚ ਅਤੇ ਕਾਂਗਰਸ ਦੇ ਪੱਖ ਵਿਚ ਲਿਖਣ ਵਾਲੇ ਸ਼ਤਰੁਘਨ ਸਿਨਹਾ ਨੇ ਇਸਤੋਂ ਪਹਿਲਾਂ ਰਾਹੁਲ ਗਾਂਧੀ ਦੀ ਕਾਫੀ ਤਾਰੀਫ ਕੀਤੀ ਅਤੇ ਉਹਨਾਂ ਨੂੰ ‘ਮਾਸਟਰ ਆਫ ਸਿਚੁਏਸ਼ਨ’ ਦੱਸਿਆ ਹੈ। ਸ਼ਟਰੁਘਨ ਸਿਨਹਾ ਨੇ ਟਵੀਟ ਕਰ ਰਾਹੁਲ ਗਾਂਧੀ ਦੀ ਘੱਟੋ ਘੱਟ ਆਮਦਨ ਯੋਜਨਾ (MIGA) ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ‘ਮਾਸਟਰ ਆਫ ਸਿਚੁਏਸ਼ਨ’ ਰਾਹੁਲ ਗਾਂਧੀ ਦਾ ਮਾਸਟਰ ਸਟ੍ਰੋਕ ਹੈ।

ਉਹਨਾਂ ਨੇ ਲਿਖਿਆ, ‘ਇਸ ਯੋਜਨਾ ਨੇ ਸਾਡੇ ਕੁਝ ਖਾਸ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਅਤੇ ਉਹਨਾਂ ਨੇ ਤੁਰੰਤ ਪ੍ਰੈਸ ਕਾਨਫਰੰਸ ਕਰ ਇਸ ਨੂੰ ਛਲ ਕਪਟ ਕਰਾਰ ਦਿੱਤਾ ਹੈ’। ਇਸਤੋਂ ਪਹਿਲਾਂ ਵੀ ਬੀਜੇਪੀ ਵੱਲੋਂ ਸਭ ਤੋਂ ਵੱਡੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਗਾਂਧੀਨਗਰ ਟਿਕਟ ਕੱਟਣ ‘ਤੇ ਸ਼ਤਰੁਘਨ ਸਿਨਹਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।